ਗੋਨਿਆਣਾ,(ਗੋਰਾ ਲਾਲ)- ਸਥਾਨਕ ਨਗਰ ਕੌਂਸਲ ’ਚ ਛੋਟੇ ਅਤੇ ਵੱਡੇ ਅਧਿਕਾਰੀਆਂ ਵਲੋਂ ਆਪਣੀਆਂ ਮਨਮਾਨੀਆਂ ਕਰਦੇ ਹੋਏ ਘਪਲੇ ਕਰਕੇ ਸਰਕਾਰ ਟੈਕਸ ਇਕੱਠਾ ਕਰਨ ਦੀ ਬਜਾਏ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ ਅਤੇ ਕਾਰਜ ਸਾਧਕ ਅਫਸਰ ਤਰੁਣ ਕੁਮਾਰ ਅੱਖਾਂ ਬੰਦ ਕਰੀ ਬੈਠੇ ਹਨ। ਸਰਕਾਰ ਨੂੰ ਲਾਏ ਜਾ ਰਹੇ ਚੂਨੇ ਨੂੰ ਲੈ ਕੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਵੱਲੋਂ ਕੋਈ ਸਾਰ ਨਾ ਲਏ ਜਾਣ ਲੈ ਕੇ ਸਾਰੀ ਦੀ ਸਾਰੀ ਭੂਮਿਕਾ ਸ਼ੱਕ ਦੇ ਘੇਰੇ ’ਚ ਜਾਪ ਰਹੀ ਹੈ ਕਿ ਸਾਰਾ ਕੰਮ ਆਪਸੀ ਮਿਲੀਭੁਗਤ ਨਾਲ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਕਿ ਇਸ਼ਤਿਹਾਰ ਇੰਚਾਰਜ ਹੀਰਾ ਲਾਲ ਕਰਕਰੇ ਨੇ ਇਕ ਮੋਟਰਸਾਈਕਲ ਦੇ ਏਜੰਸੀ ਦੇ ਮਾਲਕ ਨਾਲ ਸੈਟਿੰਗ ਕਰਕੇ ਨਗਰ ਕੌਂਸਲ ਦਫਤਰ ਦੇ ਬਿਲਕੁਲ ਸਾਹਮਣੇ ਸਰਕਾਰੀ ਖਜ਼ਾਨੇ ਦੀ ਬਿਨ੍ਹਾਂ ਰਸੀਦ ਕੱਟੇ ਫਲੈਕਸ ਬੋਰਡ ਲਗਵਾ ਦਿੱਤਾ। ਇਸ ਚਰਚਾ ਸ਼ਹਿਰ ’ਚ ਛਿਡ਼ ਜਾਣ ਤੋਂ ਬਾਅਦ ਇਹ ਖਬਰ ਪ੍ਰਧਾਨ ਪ੍ਰੇਮ ਕੁਮਾਰ ਦੇ ਕੰਨਾਂ ਤੱਕ ਪਹੁੰਚੀ ਤਾਂ ਪ੍ਰਧਾਨ ਵੱਲੋਂ ਉਕਤ ਮੁਲਾਜ਼ਮ ਤੋਂ ਰਸੀਦ ਨਾ ਕੱਟੇ ਜਾਣ ਨੂੰ ਲੈ ਕੇ ਪੁੱਛ-ਗਿੱਛ ਕੀਤੀ ਤਾਂ ਉਕਤ ਮੁਲਾਜ਼ਮ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਇਹ ਫਲੈਕਸ ਬੋਰਡ ਤਾਂ ਇਕ ਦੋ ਦਿਨ ਲਈ ਲਾਇਆ ਗਿਆ ਹੈ ਪਰ ਜਾਣਕਾਰੀ ਅਨੁਸਾਰ ਇਸ ਇਸ਼ਤਿਹਾਰ ਫਲੈਕਸ ਬੋਰਡ ਨੂੰ ਲੱਗੇ ਕਈ ਦਿਨ ਹੋ ਗਏ ਹਨ। ਇਸ ਫਲੈਕਸ ਬੋਰਡਾਂ ਨੂੰ ਭਾਂਵੇਂ ਰੌਲਾ ਪੈਣ ਤੋਂ ਬਾਅਦ ਉਤਾਰ ਲਿਆ ਗਿਆ ਪਰ ਪ੍ਰਧਾਨ ਪ੍ਰੇਮ ਕੁਮਾਰ ਅਤੇ ਕਾਰਜ ਸਾਧਕ ਅਫਸਰ ਤਰੁਨ ਕੁਮਾਰ ਦੇ ਧਿਆਨ ’ਚ ਆਉਣ ’ਤੇ ਵੀ ਉਨ੍ਹਾਂ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਤੇ ਨਾ ਹੀ ਕੋਈ ਰਸੀਦ ਕੱਟੀ ਹੈ। ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ ।
ਕੀ ਕਹਿਣੈ ਨਗਰ ਕੌਂਸਲ ਦੇ ਇਸ਼ਤਿਹਾਰ ਇੰਚਾਰਜ ਦਾ
ਇਸ ਸਬੰਧੀ ਨਗਰ ਕੌਂਸਲ ਮੁਲਾਜ਼ਮ ਹੀਰਾ ਲਾਲ ਕਰਕਰੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋ ਦਿਨ੍ਹਾਂ ਲਈ ਇਹ ਫਲੈਕਸੀ ਲਗਵਾਈ ਸੀ। ਇਸ ਦੀ ਕੋਈ ਰਸ਼ੀਦ ਨਹੀਂ ਕੱਟੀ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ
ਇਸ ਸਬੰਧੀ ਪ੍ਰਧਾਨ ਪ੍ਰੇਮ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਵੇਂ ਹੀ ਮੇਰੇ ਧਿਆਨ ਵਿਚ ਆਇਆ ਕਿ ਨਗਰ ਕੌਂਸਲ ਦਫਤਰ ਦੇ ਬਾਹਰ ਨਾਜਾਇਜ਼ ਤੌਰ ’ਤੇ ਇਸ਼ਤਿਹਾਰਬਾਜੀ ਕੀਤੀ ਹੈ ਤਾਂ ਉਸ ਨੂੰ ਤੁਰੰਤ ਉਤਰਵਾ ਦਿੱਤਾ ਗਿਆ ।
ਨੇਚਰ ਪਾਰਕ ਮੂਹਰੇ ਲੱਗਦੀਆਂ ਰੇਹਡ਼ੀਆਂ ਪਾ ਰਹੀਆਂ ਨੇ ਟ੍ਰੈਫਿਕ ’ਚ ਵਿਘਨ
NEXT STORY