ਲੁਧਿਆਣਾ, (ਹਿਤੇਸ਼)- ਨਗਰ ਨਿਗਮ ਮੁਲਾਜ਼ਮਾਂ ਨੂੰ ਕਈ ਸਾਲਾਂ ਬਾਅਦ ਇਸ ਵਾਰ ਦੀਵਾਲੀ ’ਤੇ ਅੈਡਵਾਂਸ ’ਚ ਸੈਲਰੀ ਮਿਲਣ ਜਾ ਰਹੀ ਹੈ, ਜਿਸ ਦੇ ਲਈ ਮੇਅਰ ਵਲੋਂ ਚੰਡੀਗਡ਼੍ਹ ਜਾ ਕੇ 24 ਕਰੋਡ਼ ਰੁਪਏ ਰਿਲੀਜ਼ ਕਰਵਾਉਣ ਦੀ ਸੂਚਨਾ ਹੈ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਚੁੰਗੀ ਦੀ ਵਸੂਲੀ ਬੰਦ ਹੋਣ ਦੇ ਬਾਅਦ ਤੋਂ ਨਗਰ ਨਿਗਮ ਦੀ ਆਰਥਿਕ ਗੱਡੀ ਪਟਡ਼ੀ ਤੋਂ ਉਤਰੀ ਹੋਈ ਹੈ, ਜਿਸ ਦਾ ਅਸਰ ਵਿਕਾਸ ਕਾਰਜਾਂ ’ਤੇ ਤਾਂ ਪੈ ਹੀ ਰਿਹਾ ਹੈ, ਮੁਲਾਜ਼ਮਾਂ ਨੂੰ ਸੈਲਰੀ ਲਈ ਵੀ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਾਰਾ ਦਾਰੋਮਦਾਰ ਸਰਕਾਰ ਤੋਂ ਟੈਕਸ ਕੁਲੈਕਸ਼ਨ ’ਚੋਂ ਮਿਲਣ ਵਾਲੇ ਸ਼ੇਅਰ ’ਤੇ ਟਿਕਿਆ ਹੋਇਆ ਹੈ। ਹੁਣ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਜਿੰਨੀ ਦੇਰ ਤੱਕ ਫੰਡ ਟਰਾਂਸਫਰ ਨਹੀਂ ਹੁੰਦੇ, ਉਨੀ ਦੇਰ ਤੱਕ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਸੈਲਰੀ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਹਾਲਾਤ ਨੂੰ ਲੈ ਕੇ ਨਗਰ ਨਿਗਮ ਕਰਮਚਾਰੀਆਂ ਵਲੋਂ ਇਹ ਕਹਿ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿ ਸੈਲਰੀ ਲੇਟ ਮਿਲਣ ਦੀ ਵਜ੍ਹਾ ਨਾਲ ਬੈਂਕ ਲੋਨ ਦੀਆਂ ਕਿਸ਼ਤਾਂ ਅਤੇ ਬੱਚਿਆਂ ਦੀ ਸਕੂਲ ਫੀਸ ਲੇਟ ਹੋਣ ਸਮੇਤ ਉਨ੍ਹਾਂ ਨੂੰ ਘਰ ਚਲਾਉਣ ’ਚ ਵੀ ਮੁਸ਼ਕਲ ਹੁੰਦੀ ਹੈ।
ਇਸ ਮੁੱਦੇ ’ਤੇ ਨਗਰ ਨਿਗਮ ਮੁਲਾਜ਼ਮਾਂ ਵਲੋਂ ਹਡ਼ਤਾਲ ਦੀ ਚਿਤਾਵਨੀ ਦੇਣ ’ਤੇ ਮੇਅਰ ਨੇ ਚੰਡੀਗਡ਼੍ਹ ਜਾ ਕੇ ਜੀ. ਐੱਸ. ਟੀ. ਸ਼ੇਅਰ ਦਾ ਪੈਸਾ ਜਲਦ ਰਿਲੀਜ਼ ਕਰਨ ਦਾ ਦਬਾਅ ਬਣਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਨਗਰ ਨਿਗਮ ਮੁਲਾਜ਼ਮਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਟਾਈਮ ’ਤੇ ਸੈਲਰੀ ਮਿਲ ਰਹੀ ਹੈ ਪਰ ਇਹ ਪੀਰੀਅਡ 7 ਤੋਂ 10 ਤਰੀਕ ਦੇ ਵਿਚਕਾਰ ਹੁੰਦਾ ਹੈ। ਹੁਣ ਦੀਵਾਲੀ 7 ਨਵੰਬਰ ਨੂੰ ਆ ਰਹੀ ਹੈ। ਇਸ ਦੇ ਮੱਦੇਨਜ਼ਰ ਮੇਅਰ ਨੇ ਚੰਡੀਗਡ਼੍ਹ ਜਾ ਕੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੋਂ 24 ਕਰੋਡ਼ ਰੁਪਏ ਰਿਲੀਜ਼ ਕਰਵਾਏ ਹਨ, ਜਿਸ ਨਾਲ ਨਗਰ ਨਿਗਮ ਮੁਲਾਜ਼ਮਾਂ ਨੂੰ ਇਸ ਵਾਰ ਅੈਡਵਾਂਸ ਵਿਚ ਸੈਲਰੀ ਮਿਲਣੀ ਸ਼ੁਰੂ ਹੋ ਗਈ ਹੈ।
ਪ੍ਰਾਪਰਟੀ ਟੈਕਸ ਕੁਲੈਕਸ਼ਨ ਦਾ ਵੀ ਹੋਇਆ ਫਾਇਦਾ
ਨਗਰ ਨਿਗਮ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਸੈਲਰੀ ਮਿਲਣ ਦਾ ਇਕ ਪਹਿਲੂ ਪ੍ਰਾਪਰਟੀ ਟੈਕਸ ਕੁਲੈਕਸ਼ਨ ਨਾਲ ਵੀ ਜੁਡ਼ਿਆ ਹੋਇਆ ਹੈ ਕਿਉਂਕਿ ਰਿਬੇਟ ਦਾ ਫਾਇਦਾ ਉਠਾਉਣ ਲਈ ਲੋਕਾਂ ਨੇ ਕਾਫੀ ਜ਼ਿਆਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਹੈ। ਇਸ ਨਾਲ ਬਿਜਲੀ ਦੇ ਬਿੱਲ ਅਤੇ ਬੈਂਕ ਲੋਨ ਦੀਆਂ ਕਿਸ਼ਤਾਂ ਦੇਣ ਵਿਚ ਕੋਈ ਸਮੱਸਿਆ ਨਹੀਂ ਆਈ ਅਤੇ ਸਰਕਾਰ ਵਲੋਂ ਭੇਜੇ ਗਏ ਜੀ. ਐੱਸ. ਟੀ. ਸ਼ੇਅਰ ਦੇ ਪੈਸੇ ਨਾਲ ਮੁਲਾਜ਼ਮਾਂ ਨੂੰ ਆਸਾਨੀ ਨਾਲ ਸੈਲਰੀ ਦਿੱਤੀ ਜਾ ਸਕਦੀ ਹੈ।
ਠੇਕੇਦਾਰਾਂ ਨੂੰ ਫਿਰ ਹੋਈ 3.5 ਕਰੋਡ਼ ਦੀ ਆਊਟ ਆਫ ਟਰਨ ਪੇਮੈਂਟ
ਨਗਰ ਨਿਗਮ ’ਚ ਠੇਕੇਦਾਰਾਂ ਨੂੰ ਪਿਕ ਐਂਡ ਚੂਜ਼ ਦੇ ਅਾਧਾਰ ’ਤੇ ਪੇਮੈਂਟ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਲਈ ਇਹ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਜਿਸ ਠੇਕੇਦਾਰ ਤੋਂ ਕੰਮ ਪੂਰਾ ਕਰਵਾਉਣਾ ਹੈ, ਉਸ ਨੂੰ ਪੇਮੈਂਟ ਦਿੱਤੀ ਜਾਵੇ, ਭਾਵੇਂ ਹੀ ਉਸ ਦਾ ਬਿੱਲ ਕੁਝ ਦਿਨ ਪਹਿਲਾਂ ਹੀ ਪਾਸ ਹੋ ਕੇ ਅਕਾਊਂਟ ਬਰਾਂਚ ਵਿਚ ਪੁੱਜਾ ਹੋਵੇ। ਇਸ ਦੇ ਤਹਿਤ ਠੇਕੇਦਾਰਾਂ ਨੂੰ ਇਕ ਵਾਰ ਫਿਰ ਲਗਭਗ 3.5 ਕਰੋਡ਼ ਰੁਪਏ ਦੀ ਆਊਟ ਆਫ ਟਰਨ ਪੇਮੈਂਟ ਕਰ ਦਿੱਤੀ ਗਈ ਹੈ।
ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਏ. ਟੂ ਜ਼ੈੱਡ. ਕੰਪਨੀ ਤੇ ਪੈਟਰੋਲ ਪੰਪ ਮਾਲਕਾਂ ਨੂੰ ਵੀ ਮਿਲੀ ਪੇਮੈਂਟ
ਕੂਡ਼ੇ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਏ. ਟੂ. ਜ਼ੈੱਡ. ਕੰਪਨੀ ਵਲੋਂ ਆਮ ਤੌਰ ’ਤੇ ਨਗਰ ਨਿਗਮ ਤੋਂ ਪੇਮੈਂਟ ਨਾ ਮਿਲਣ ਦਾ ਬਹਾਨਾ ਬਣਾਇਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਨੇ ਫੈਸਟੀਵਲ ਸੀਜ਼ਨ ਤੋਂ ਪਹਿਲਾਂ ਏ. ਟੂ. ਜ਼ੈੱਡ ਕੰਪਨੀ ਨੂੰ ਵੀ ਪੇਮੈਂਟ ਰਿਲੀਜ਼ ਕਰ ਦਿੱਤੀ ਹੈ। ਇਸੇ ਤਰ੍ਹਾਂ ਤੇਲ ਦੀ ਸਪਲਾਈ ਬੰਦ ਕਰਨ ਦੀ ਚਿਤਾਵਨੀ ਦੇ ਰਹੇ ਪੈਟਰੋਲ ਪੰਪ ਮਾਲਕਾਂ ਨੂੰ ਵੀ ਪੇਮੈਂਟ ਮਿਲ ਗਈ ਹੈ।
ਨਾਕੇ ’ਤੇ ਫਾਇਰਿੰਗ ਕਰਨ ਵਾਲੇ ਕਾਬੂ
NEXT STORY