ਪਟਿਆਲਾ/ਨਾਭਾ, (ਬਲਜਿੰਦਰ, ਜਗਨਾਰ, ਭੂਪਾ)- ਥਾਣਾ ਸਦਰ ਨਾਭਾ ਅਧੀਨ ਪੈਂਦੇ ਪਿੰਡ ਸੌਜਾ ਵਿਖੇ ਸ਼ਾਹੂਕਾਰ ਵਿਜੇ ਭੰਡਾਰੀ ਦੇ ਫਾਰਮ ਹਾਊਸ ਦੀ ਰਾਖੀ ਕਰਨ ਵਾਲੇ ਬਲਦੇਵ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਪਿੰਡ ਸੌਜਾ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪਟਿਆਲਾ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚ ਰਾਜਵੀਰ ਸਿੰਘ ਉਰਫ ਰਾਜੂ ਪੁੱਤਰ ਸੇਵਾ ਸਿੰਘ, ਗੋਰਖ ਸਿੰਘ ਉਰਫ ਗੋਰਖਾ ਪੁੱਤਰ ਜ਼ੋਰਾ ਸਿੰਘ ਪਿੰਡ ਸੌਜਾ ਅਤੇ ਰਾਮ ਠਾਕੁਰ ਪੁੱਤਰ ਸਰਜੂ ਠਾਕੁਰ ਵਾਸੀ ਬਿਹਾਰ ਹਾਲ ਵਾਸੀ ਮੋਟਰ ਨੰਬਰਦਾਰ ਯਾਦਵਿੰਦਰ ਸਿੰਘ ਪਿੰਡ ਸੌਜਾ ਸ਼ਾਮਲ ਹਨ। ਇਸ ਸਬੰਧੀ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤੋਂ ਵਾਰਦਾਤ ਲਈ ਵਰਤਿਆ ਗਿਆ ਡੰਡਾ, ਚੋਰੀ ਕੀਤਾ ਗਿਆ ਪਰਸ ਅਤੇ ਗੇਟ ਦੀ ਚਾਬੀ ਬਰਾਮਦ ਕਰ ਲਈ ਗਈ ਹੈ। ਪੁਲਸ ਵੱਲੋਂ ਪਿਛਲੇ 4 ਮਹੀਨਿਆਂ ਵਿਚ 7ਵਾਂ ਅੰਨ੍ਹਾ ਕਤਲ ਟਰੇਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 30-31 ਅਕਤੂਬਰ ਦੀ ਰਾਤ ਨੂੰ ਬਲਦੇਵ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਸੌਜਾ ਦਾ ਬੰਨ੍ਹ ਕੇ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ 302 ਅਤੇ 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਡੀ. ਐੈੱਸ. ਪੀ. ਨਾਭਾ ਦਵਿੰਦਰ ਅਤਰੀ ਦੀ ਅਗਵਾਈ ਹੇਠ ਇਕ ਜਾਂਚ ਟੀਮ ਬਣਾਈ ਗਈ। ਇਸ ਵਿਚ ਐੈੱਸ. ਐੈੱਚ. ਓ. ਸਦਰ ਜੇ. ਐੈੱਸ. ਰੰਧਾਵਾ ਅਤੇ ਸੀ. ਆਈ. ਏ. ਸਟਾਫ ਨਾਭਾ ਦੇ ਇੰਚਾਰਜ ਐੈੱਸ. ਆਈ. ਗੁਰਮੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ। ਡੀ. ਐੈੱਸ. ਪੀ. ਅਤਰੀ ਦੀ ਅਗਵਾਈ ਵਾਲੀ ਇਸ ਟੀਮ ਨੇ ਇਸ ਕੇਸ ਨੂੰ ਟਰੇਸ ਕਰਦੇ ਹੋਏ ਉਕਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ 30-31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਤਿੰਨਾਂ ਨੇ ਆਪਸ ਵਿਚ ਮਿਲ ਕੇ ਸ਼ਰਾਬ ਪੀਤੀ। ਫਿਰ ਪਹਿਲਾਂ ਤੋਂ ਬਣਾਈ ਸਲਾਹ ਅਨੁਸਾਰ ਸ਼ਾਹੂਕਾਰ ਵਿਜੇ ਭੰਡਾਰੀ ਦੇ ਫਾਰਮ ਹਾਊਸ ਵਿਚ ਝੋਨੇ ਦੀ ਭਰੀ ਹੋਈ ਟਰਾਲੀ ਅਤੇ ਟਰੈਕਟਰ ਲੁੱਟਣ ਲਈ ਤਿੰਨੇ ਵਿਅਕਤੀ ਮੋਟਰਸਾਈਕਲ ’ਤੇ ਵਿਜੇ ਭੰਡਾਰੀ ਦੇ ਫਾਰਮ ਹਾਊਸ ਵਿਚ ਪਹੁੰਚੇ ਅਤੇ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ। ਇਥੇ ਸੁੱਤੇ ਪਏ ਬਲਦੇਵ ਸਿੰਘ ਨੇ ਖਡ਼ਕੇ ਦੀ ਆਵਾਜ਼ ਸੁਣ ਲਈ। ਉਕਤ ਮੁਲਜ਼ਮਾਂ ’ਤੇ ਟਾਰਚ ਮਾਰੀ। ਬਲਦੇਵ ਸਿੰਘ ਨੇ ਉਨ੍ਹਾਂ ਨੂੰ ਪਛਾਣ ਲਿਆ, ਜਿਸ ਕਾਰਨ ਤਿੰਨਾਂ ਨੇ ਉਸ ਨੂੰ ਫਡ਼ ਕੇ ਮੰਜੇ ’ਤੇ ਸੁੱਟ ਲਿਆ। ਉਸ ਦੇ ਹੱਥ-ਪੈਰ ਬੰਨ੍ਹ ਕੇ ਡੰਡੇ ਨਾਲ ਕੁੱਟ-ਮਾਰ ਕਰ ਕੇ ਕਤਲ ਕਰ ਦਿੱਤਾ। ਇਸੇ ਦੌਰਾਨ ਟਰੈਕਟਰ ਦੀ ਚਾਬੀ ਕਾਫੀ ਲੱਭੀ ਪਰ ਉਨ੍ਹਾਂ ਨੂੰ ਨਹੀਂ ਮਿਲੀ। ਉਨ੍ਹਾਂ ਕਈ ਵਾਰ ਬੇਹੋਸ਼ ਹੋਏ ਬਲਦੇਵ ਸਿੰਘ ਨੂੰ ਹੋਸ਼ ਵਿਚ ਲਿਆ ਕੇ ਚਾਬੀ ਲੱਭਣ ਦਾ ਯਤਨ ਕੀਤੀ ਪਰ ਇਸ ਵਿਚ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਉਹ ਬਲਦੇਵ ਸਿੰਘ ਦਾ ਪਰਸ ਅਤੇ ਗੇਟ ਦੀ ਚਾਬੀ ਚੋਰੀ ਕਰ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਟੀਮ ਵਿਚ ਸ਼ਾਮਲ ਡੀ. ਐੈੱਸ. ਪੀ. ਦਵਿੰਦਰ ਅਤਰੀ, ਐੈੱਸ. ਐੈੱਚ. ਓ. ਸਦਰ ਨਾਭਾ ਜੇ. ਐੈੱਸ. ਰੰਧਾਵਾ ਅਤੇ ਸੀ. ਆਈ. ਏ. ਸਟਾਫ ਨਾਭਾ ਦੇ ਇੰਚਾਰਜ ਗੁਰਮੀਤ ਸਿੰਘ ਨੂੰ ਸਰਟੀਫਿਕੇਟ ਅਤੇ ਐਵਾਰਡ ਨਾਲ ਸਨਮਾਨਤ ਕਰਨ ਲਈ ਲਿਖ ਕੇ ਭੇਜ ਦਿੱਤਾ ਗਿਆ ਹੈ ਕਿਉਂਕਿ ਇਸ ਟੀਮ ਵੱਲੋਂ ਕਾਫੀ ਵੱਡੀ ਪ੍ਰਾਪਤੀ ਕੀਤੀ ਗਈ। ਇਸ ਮੌਕੇ ਐੈੱਸ. ਪੀ. ਇਨਵੈਸਟੀਗੇਸ਼ਨ ਮਨਜੀਤ ਸਿੰਘ ਬਰਾਡ਼, ਐੈੱਸ. ਪੀ. ਟ੍ਰੈਫਿਕ ਹਰਮੀਤ ਸਿੰਘ ਹੁੰਦਲ, ਡੀ. ਐੈੱਸ. ਪੀ. ਨਾਭਾ ਦਵਿੰਦਰ ਅਤਰੀ ਅਤੇ ਐੈੱਸ. ਐੈੱਚ. ਓ. ਸਦਰ ਜੇ. ਐੈੱਸ. ਰੰਧਾਵਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੋਟਬੰਦੀ ਵਿਰੁੱਧ ਕਾਂਗਰਸੀਅਾਂ ਕਾਲੀਅਾਂ ਪੱਟੀਅਾਂ ਬੰਨ੍ਹ ਕੇ ਕੀਤਾ ਰੋਸ ਮਾਰਚ
NEXT STORY