ਪਟਿਆਲਾ : ਪੰਜਾਬ ਵਿਚ ਲੱਗ ਰਹੇ ਲੰਬੇ-ਲੰਬੇ ਬਿਜਲੀ ਕੱਟਾਂ ਵਿਚਾਲੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਰੱਖ-ਰਖਾਅ ਅਤੇ ਤਕਨੀਕੀ ਖਰਾਬੀ ਕਾਰਣ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿਚੋਂ ਛੇ ਬੰਦ ਹੋ ਗਏ ਹਨ। ਜਿਸ ਦੇ ਚੱਲਦੇ ਸੂਬੇ ਵਿਚ ਬਿਜਲੀ ਉਤਪਾਦਨ ਪ੍ਰਭਾਵਤ ਹੋ ਰਿਹਾ ਹੈ। ਲਿਹਾਜ਼ਾ ਪਾਵਰਕਾਮ ਨੂੰ ਸੁਚਾਰੂ ਬਿਜਲੀ ਸਪਲਾਈ ਲਈ ਕੇਂਦਰੀ ਪੂਲ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ ਅਤੇ ਦੋ ਚਾਰ ਘੰਟਿਆਂ ਦੇ ਅਣ-ਐਲਾਨੇ ਕੱਟ ਵੀ ਲਗਾਉਣੇ ਪੈ ਰਹੇ ਹਨ। ਆਲਮ ਇਹ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਪੰਜਾਂ ਥਰਮਲ ਪਲਾਟਾਂ ਦੀ ਪਾਵਰ ਜੈਨਰੇਸ਼ਨ ਸਮਰੱਥਾ 5680 ਮੇਗਾਵਾਟ ਹੈ ਜਦਕਿ ਇਹ ਸਿਰਫ 2471 ਮੇਗਾਵਾਟ ਤਕ ਆ ਗਈ ਹੈ ਅਤੇ 3209 ਮੇਗਾਵਾਟ ਬਿਜਲੀ ਉਤਪਾਦਨ ਠੱਪ ਹੈ।
ਇਹ ਵੀ ਪੜ੍ਹੋ : ਗਠਜੋੜ ਦੇ ਬਾਵਜੂਦ ਵੀ ਅਕਾਲੀ-ਭਾਜਪਾ ਉਮੀਦਵਾਰ ਆਹਮੋ-ਸਾਹਮਣੇ, ਚੋਣਾਂ 'ਚ ਭਖਿਆ ਮਾਹੌਲ
ਦੂਜੇ ਪਾਸੇ ਵੀਰਵਾਰ ਦੁਪਹਿਰ ਤੱਕ ਬਿਜਲੀ ਦੀ ਮੰਗ 8002 ਮੇਗਾਵਾਟ ਰਹੀ ਜਦਕਿ 2928 ਮੇਗਾਵਾਟ ਬਿਜਲੀ ਹੀ ਪੈਦਾ ਹੋ ਸਕੀ। ਅਜਿਹੇ ਵਿਚ ਪਾਵਰਕਾਮ ਨੂੰ ਸੈਂਟਰਲ ਸੈਕਟਰ ਵਿਚ ਪੰਜ ਹਜ਼ਾਰ ਮੇਗਾਵਾਟ ਤੋਂ ਵੱਧ ਬਿਜਲੀ ਖਰੀਦਣੀ ਪਈ। ਥਰਮਲ ਪਲਾਂਟ ਦੇ ਯੂਨਿਟ ਬੰਦ ਹੋਣ ਸਬੰਧੀ ਵਿਭਾਗ ਦੇ ਇਕ ਸੂਤਰ ਨੇ ਦੱਸਿਆ ਕਿ ਚਾਰ ਵਿਚੋਂ ਇਕ ਯੂਨਿਟ ਰੱਖ-ਰਖਾਅ ਦੇ ਚੱਲਦੇ ਬੰਦ ਹਨ, ਜਿਸ ਕਾਰਣ ਬਿਜਲੀ ਸਪਲਾਈ ਵਿਚ ਦਿਕਤ ਆ ਰਹੀ ਹੈ।
ਇਹ ਵੀ ਪੜ੍ਹੋ : ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿਚ ਰਹੇਗੀ ਸਰਕਾਰੀ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਠਜੋੜ ਦੇ ਬਾਵਜੂਦ ਵੀ ਅਕਾਲੀ-ਭਾਜਪਾ ਉਮੀਦਵਾਰ ਆਹਮੋ-ਸਾਹਮਣੇ, ਚੋਣਾਂ 'ਚ ਭਖਿਆ ਮਾਹੌਲ
NEXT STORY