ਨਾਭਾ,(ਜਗਨਾਰ, ਭੂਪਾ)— ਨਾਭਾ ਸਥਿਤ ਕੇਂਦਰੀ ਮੱਝ ਖੋਜ ਕੇਂਦਰ ਵਲੋਂ ਨੀਲੀ ਰਾਵੀ ਕਿਸਾਨ ਸੰਮੇਲਨ ਕਰਵਾਇਆ ਗਿਆ, ਜਿਸ 'ਚ ਸੂਬੇ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ ਅਤੇ ਮੱਝ ਖੋਜ ਕੇਂਦਰ ਦਾ ਦੌਰਾ ਕੀਤਾ।|ਇਸ ਮੌਕੇ ਉਨ੍ਹਾਂ ਨੇ ਸੰਸਥਾ ਵਲੋਂ ਤਿਆਰ ਕੀਤੀਆਂ ਜਾ ਰਹੀਆਂ ਨਵੀਂ ਨਸਲ ਦੀਆਂ ਨੀਲੀ ਰਾਵੀ ਮੱਝਾਂ ਤੇ ਵਧੀਆ ਕਿਸਮ ਦੇ ਝੋਟਿਆਂ ਦੀਆਂ ਕਿਸਮਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਧੰਦੇ ਨੂੰ ਵੀ ਤਰਜੀਹ ਦੇਣ ਕਿਉਂਕਿ ਇਹ ਕਿੱਤਾ ਵੀ ਕਿਸਾਨਾਂ ਲਈ ਲਾਹੇਵੰਦ ਹੈ, ਜਿਸ ਲਈ ਸਰਕਾਰ ਵਲੋਂ ਅਨੇਕਾਂ ਸਕੀਮਾਂ ਹੋਂਦ 'ਚ ਲਿਆਂਦੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਡੇਅਰੀ ਧੰਦੇ ਵੱਲ ਉਤਸ਼ਾਹਿਤ ਕੀਤਾ ਜਾਵੇ।|ਆਮ ਆਦਮੀ ਪਾਰਟੀ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 'ਚ ਡਿਕਟੇਟਰਸ਼ਿਪ ਹੈ ਅਤੇ ਇਹ ਪਾਰਟੀ ਜਲਦੀ ਹੀ ਖੇਰੂੰ-ਖੇਰੂੰ ਹੋ ਜਾਵੇਗੀ। 2019 ਦੀਆਂ ਲੋਕ ਸਭਾ ਚੋਣਾਂ 'ਚ ਆਪ ਤੇ ਕਾਂਗਰਸ ਵਲੋਂ ਇਕੱਠਿਆਂ ਲੜਨ ਦੇ ਹੋ ਰਹੇ ਚਰਚਿਆਂ ਸਬੰਧੀ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਦਮ 'ਤੇ ਹੀ 2019 ਦੀਆਂ ਲੋਕ ਸਭਾ ਚੋਣਾਂ ਲੜੇਗੀ ਅਤੇ ਸ਼ਾਨ ਨਾਲ ਜਿੱਤ ਹਾਸਲ ਕਰੇਗੀ। ਇਸ ਮੌਕੇ ਡਾਇਰੈਕਟਰ ਮੱਝ ਖੋਜ ਕੇਂਦਰ ਇੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਕੁਲਭੂਸ਼ਨ ਕੁਮਾਰ, ਇੰਸਪੈਕਟਰ ਬਿੱਕਰ ਸਿੰਘ ਸੋਹੀ, ਮੋਹਿਤ ਕੁਮਾਰ ਮੋਨੂੰ ਡੱਲਾ ਸ਼ਹਿਰੀ ਪ੍ਰਧਾਨ ਕਾਂਗਰਸ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਮੱਝ ਖੋਜ ਕੇਂਦਰ ਦਾ ਸਟਾਫ ਮੌਜੂਦ ਸੀ।|
ਜੇ ਪੰਜਾਬ ਵਿਚ ਦਲਿਤ ਚਿਹਰਾ ਨੇਤਾ ਤਾਂ ਦਿੱਲੀ ਵਿਚ ਕਿਉਂ ਨਹੀਂ : ਖਹਿਰਾ
NEXT STORY