ਲੁਧਿਆਣਾ (ਰਾਜ) : ਗੈਸ ਲੀਕ ਹਾਦਸੇ ’ਚ ਗੋਇਲ ਕਰਿਆਨਾ ਸਟੋਰ ਦੇ ਸੌਰਵ, ਉਸ ਦੀ ਪਤਨੀ ਅਤੇ ਮਾਂ ਤਿੰਨੋਂ ਮੌਤ ਦੇ ਮੂੰਹ ’ਚ ਚਲੇ ਗਏ। ਇਸ ਦੇ ਨਾਲ ਡਾਕਟਰ ਪਰਿਵਾਰ ਦੇ 5 ਮੈਂਬਰਾਂ ਸਮੇਤ 11 ਵਿਅਕਤੀ ਮਰ ਗਏ ਪਰ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਮੁਤਾਬਕ ਇਸ ਦੌਰਾਨ ਘਰ ਦੇ ਅੰਦਰ ਸੌਰਵ ਦਾ 8 ਮਹੀਨਿਆਂ ਦਾ ਮੁੰਡਾ ਵੀ ਸੀ, ਜੋ ਇਸ ਘਟਨਾ ’ਚ ਬਿਲਕੁਲ ਸਹੀ-ਸਲਾਮਤ ਹੈ। ਉਸ ਨੂੰ ਬਚਾਉਣ ਵਾਲੀ ਗੁਆਂਢੀ ਔਰਤ ਹੈ, ਜੋ ਸਮੇਂ ਸਿਰ ਘਰ ’ਚ ਗਈ ਅਤੇ 8 ਮਹੀਨਿਆਂ ਦੇ ਆਰਿਅਨ ਨੂੰ ਗੋਦੀ ਚੁੱਕ ਕੇ ਬਾਹਰ ਲੈ ਆਈ। ਹਾਲਾਂਕਿ ਔਰਤ ਦੀ ਹਾਲਤ ਵੀ ਕੁਝ ਖ਼ਰਾਬ ਹੋਈ ਪਰ ਫਿਰ ਵੀ ਉਹ ਆਪਣੇ ਦਿਓਰ ਦੀ ਮਦਦ ਨਾਲ ਉੱਥੋਂ ਨਿਕਲ ਗਈ ਤੇ ਉਸ ਨੇ 8 ਮਹੀਨਿਆਂ ਦੇ ਆਰਿਅਨ ਨੂੰ ਬਚਾ ਲਿਆ।
ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਸ਼ੱਕੀ ਹਾਲਾਤ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ
ਜਾਣਕਾਰੀ ਦਿੰਦਿਆਂ ਗੁਆਂਢੀ ਔਰਤ ਸ਼ਿਕਾਂਤੀ ਨੇ ਦੱਸਿਆ ਕਿ ਉਹ ਗੋਇਲ ਕਰਿਆਨਾ ਸਟੋਰ ਤੋਂ ਕੁਝ ਦੂਰ ਹੀ ਰਹਿੰਦੀ ਹੈ। ਜਦੋਂ ਹਾਦਸਾ ਹੋਇਆ ਤਾਂ ਇਲਾਕੇ ’ਚ ਕੋਹਰਾਮ ਮਚ ਗਿਆ ਸੀ, ਜਿੱਥੇ ਗੋਇਲ ਪਰਿਵਾਰ ਦੇ ਸਾਰੇ ਮੈਂਬਰ ਬੇਹੋਸ਼ ਹੋ ਕੇ ਡਿੱਗ ਗਏ ਸਨ। ਉਹ ਕਿਸੇ ਤਰ੍ਹਾਂ ਘਰ ਦੇ ਅੰਦਰ ਗਈ ਅਤੇ ਬੱਚੇ ਨੂੰ ਬਾਹਰ ਲੈ ਆਈ। ਉਹ ਵੀ ਥੱਲੇ ਡਿੱਗੀ ਸੀ ਤਾਂ ਉਸ ਦਾ ਦਿਓਰ ਰਾਜ ਕੁਮਾਰ ਆਇਆ ਅਤੇ ਉਸ ਨੂੰ ਫੜ ਕੇ ਦੂਰ ਲੈ ਗਿਆ। ਫਿਰ ਉਹ ਬੱਚੇ ਨੂੰ ਲੈ ਕੇ ਨੇੜੇ ਰਹਿਣ ਵਾਲੀ ਬੱਚੇ ਦੀ ਮਾਸੀ ਮਾਧੁਰੀ ਦੇ ਘਰ ਲੈ ਗਏ ਅਤੇ ਆਰਿਅਨ ਨੂੰ ਉਨ੍ਹਾਂ ਨੂੰ ਸੌਂਪ ਦਿੱਤਾ।
ਹੁਣ ਆਰਿਅਨ ਦੀ ਮਾਸੀ ਮਾਧੁਰੀ ਕਰੇਗੀ ਪਾਲਣ-ਪੋਸ਼ਣ
ਮਾਤਾ-ਪਿਤਾ ਅਤੇ ਦਾਦੀ ਦੀ ਮੌਤ ਤੋਂ ਬਾਅਦ ਘਰ ’ਚ ਸਿਰਫ ਤਾਇਆ ਗੌਰਵ ਹੀ ਬਚਿਆ ਹੈ। ਗੌਰਵ ਦਾ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਹੈ ਤੇ ਹੁਣ ਘਰ ’ਚ ਕੋਈ ਔਰਤ ਨਹੀਂ ਹੈ। ਇਸ ਲਈ ਹੁਣ ਆਰਿਅਨ ਦੀ ਦੇਖ-ਭਾਲ ਮਾਸੀ ਮਾਧੁਰੀ ਕਰੇਗੀ। ਮੰਗਲਵਾਰ ਨੂੰ ਮਾਧੁਰੀ ਦੇਵੀ ਬੱਚੇ ਨੂੰ ਗੋਦੀ ਚੁੱਕੀ ਘਰ ਦੇ ਬਾਹਰ ਬੈਠੀ ਸੀ। ਉਸ ਦਾ ਕਹਿਣਾ ਹੈ ਕਿ ਆਰਿਅਨ ਹੀ ਉਸ ਦੀ ਛੋਟੀ ਭੈਣ ਦੀ ਨਿਸ਼ਾਨੀ ਹੈ, ਜੋ ਹਮੇਸ਼ਾ ਉਸ ਦੀ ਭੈਣ ਦਾ ਉਸ ਕੋਲ ਹੋਣ ਦਾ ਅਹਿਸਾਸ ਦਿਵਾਏਗਾ।
ਇਹ ਵੀ ਪੜ੍ਹੋ- MP ਵਿਕਰਮਜੀਤ ਸਾਹਨੀ ਦਾ ਦਾਅਵਾ, ਓਮਾਨ ’ਚ ਫਸੀਆਂ 25 ਕੁੜੀਆਂ ਜਲਦ ਲਿਆਂਦੀਆਂ ਜਾਣਗੀਆਂ ਪੰਜਾਬ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
MP ਵਿਕਰਮਜੀਤ ਸਾਹਨੀ ਦਾ ਦਾਅਵਾ, ਓਮਾਨ ’ਚ ਫਸੀਆਂ 25 ਕੁੜੀਆਂ ਜਲਦ ਲਿਆਂਦੀਆਂ ਜਾਣਗੀਆਂ ਪੰਜਾਬ
NEXT STORY