ਨਵਾਂਗਰਾਓਂ (ਜੋਸ਼ੀ)– ਜਨਤਾ ਕਾਲੋਨੀ ਦੀ ਇਕ ਕੁੜੀ ਟਿਊਸ਼ਨ ਪੜ੍ਹਨ ਲਈ ਘਰ ਤੋਂ ਨਿਕਲੀ ਪਰ ਉਹ ਵਾਪਸ ਘਰ ਨਹੀਂ ਪਹੁੰਚੀ। ਪਰਿਵਾਰਕ ਮੈਂਬਰਾਂ ਵਲੋਂ ਇਸ ਪ੍ਰਤੀ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਕੁੜੀ ਦਾ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਕੁੜੀ ਜਨਤਾ ਕਾਲੋਨੀ ਵਾਰਡ ਨੰ. 17 ਦੀ ਰਹਿਣ ਵਾਲੀ ਹੈ, ਜੋ ਚੰਡੀਗੜ੍ਹ ਦੇ ਸਕੂਲ ’ਚ 10ਵੀਂ ਜਮਾਤ ’ਚ ਪੜ੍ਹਦੀ ਹੈ। ਉਹ ਜਨਤਾ ਕਾਲੋਨੀ ’ਚ ਹੀ ਟਿਊਸ਼ਨ ਲੱਗੀ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਸਟੀਰਾਇਡ ਦੇ ਟੀਕੇ ਨੇ ਉਜਾੜਿਆ ਘਰ, ਜਿਮ ਦੇ ਸ਼ੌਕੀਨ 19 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ
ਉਥੇ ਹੀ ਰੋਜ਼ਾਨਾ ਦੀ ਤਰ੍ਹਾਂ ਟਿਊਸ਼ਨ ਗਈ ਤੇ ਜਦੋਂ ਉਹ ਘਰ ਨਾ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਸਤਾਉਣ ਲੱਗੀ ਤਾਂ ਉਨ੍ਹਾਂ ਵਲੋਂ ਜਾਣਕਾਰੀ ਹਾਸਲ ਕੀਤੀ ਗਈ ਪਰ ਕੁੜੀ ਦਾ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਵੀ ਇਸ ਮਾਮਲੇ ਦੀ ਜਾਂਚ-ਪੜਤਾਲ ’ਚ ਜੁੜ ਗਈ ਹੈ।
ਕੌਂਸਲਰ ਵੀ ਕੁੜੀ ਦੀ ਭਾਲ ’ਚ ਜੁਟੇ
ਜਨਤਾ ਕਾਲੋਨੀ ਦੀ ਰਹਿਣ ਵਾਲੀ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਮੌਜੂਦਾ ਕੌਂਸਲਰ ਅਰਚਨਾ ਸੇਠੀ ਦੇ ਪਤੀ ਸਮਾਜ ਸੇਵੀ ਬਬਲੂ ਕੋਰੀ ਨਾਲ ਵੀ ਗੱਲਬਾਤ ਕੀਤੀ ਗਈ। ਉਥੇ ਹੀ ਬਬਲੂ ਕੋਰੀ ਵਲੋਂ ਵੀ ਕੁੜੀ ਦੀ ਭਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਨਾਮ ਜੋਤੀ ਹੈ, ਜੋ 10ਵੀਂ ਜਮਾਤ ’ਚ ਪੜ੍ਹਦੀ ਹੈ। ਸਾਡੇ ਵਲੋਂ ਕੁੜੀ ਦੀ ਭਾਲ ਲਈ ਆਲੇ-ਦੁਆਲੇ ਏਰੀਆ ’ਚ ਵੀ ਵ੍ਹਟਸਐੱਪ ਰਾਹੀਂ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਕਿ ਕੁੜੀ ਦਾ ਜਲਦੀ ਤੋਂ ਜਲਦੀ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਕੁੜੀ 2 ਦਿਨ ਪਹਿਲਾਂ ਸ਼ਾਮ ਨੂੰ ਟਿਊਸ਼ਨ ਗਈ ਸੀ ਪਰ ਅਜੇ ਤੱਕ ਘਰ ਨਹੀਂ ਆਈ ਤੇ ਨਾ ਹੀ ਉਸ ਦਾ ਕੁਝ ਪਤਾ ਲੱਗਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਬੂਤਰ ਫੜਦੇ-ਫੜਦੇ ਮੁੰਡੇ ਪਹੁੰਚ ਗਏ ਪਾਵਰ ਗ੍ਰਿਡ ਸਟੇਸ਼ਨ, ਹਾਈ ਵੋਲਟੇਜ ਤਾਰਾਂ ਨਾਲ ਛੂਹ ਗਈ ਛਤਰੀ, ਤੇ ਫਿਰ...
NEXT STORY