ਜ਼ੀਰਕਪੁਰ : ਬਲਟਾਨਾ ਇਲਾਕੇ 'ਚ ਸਥਿਤ ਇਕ ਮੈਰਿਜ ਪੈਲਸ 'ਚ ਨਵ-ਵਿਆਹੁਤਾ ਵਲੋਂ ਸ਼ੱਕੀ ਹਾਲਾਤ 'ਚ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਲਟਾਨਾ ਦੇ ਵੈਡਿੰਗ ਰਿਜ਼ਾਰਟ ਮੈਰਿਜ ਪੈਲਸ 'ਚ ਲਕਸ਼ਮੀ ਪਤਨੀ ਹਰਕੇਸ਼ ਕੁਮਾਰ ਨੇ ਜ਼ਹਿਰੀਲੀ ਚੀਜ਼ ਖਾ ਲਈ। ਮ੍ਰਿਤਕਾ ਦੇ ਭਰਾ ਬਾਈ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 5 ਮਹੀਨੇ ਪਹਿਲਾਂ ਹਰਕੇਸ਼ ਨਾਲ ਹੋਇਆ ਸੀ, ਜੋ ਮੈਰਿਜ ਪੈਲਸ 'ਚ ਡਰਾਈਵਰ ਹੈ ਅਤੇ ਉਸ ਦਾ ਪਤੀ ਉਸ ਨੂੰ ਦਾਜ ਖਾਤਰ ਤੰਗ ਕਰਦਾ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਸਰਦੀ ਦੀ ਬਰਸਾਤ ਨੇ ਕਿਸਾਨਾਂ ਦੇ ਚੇਹਰਿਆਂ 'ਤੇ ਲਿਆਂਦੀ ਖੁਸ਼ੀ
NEXT STORY