ਚੰਡੀਗਡ਼੍ਹ, (ਰਾਏ)- ਨਗਰ ਨਿਗਮ ਹਰ ਦੀਵਾਲੀ ਤੋਂ ਕੁਝ ਸਮਾਂ ਪਹਿਲਾਂ ਐਲਾਨ ਕਰਦਾ ਹੈ ਕਿ ਉਹ ਦੀਵਾਲੀ ਤੋਂ ਪਹਿਲਾਂ ਸ਼ਹਿਰ ਵਿਚ ਹਰ ਇਕ ਕੋਨੇ ਨੂੰ ਰੌਸ਼ਨ ਕਰ ਦੇਣਗੇ ਪਰ ਜਦੋਂ ਤੋਂ ਨਿਗਮ ਨੇ ਇਕ ਕੰਪਨੀ ਤੋਂ ਸ਼ਹਿਰ ਭਰ ’ਚ ਸਟ੍ਰੀਟ ਲਾਈਟਾਂ ਨੂੰ ਐੱਲ. ਈ. ਡੀ. ’ਚ ਬਦਲਿਆ ਹੈ, ਉਦੋਂ ਤੋਂ ਹੁਣ ਤਕ ਸ਼ਹਿਰ ਦੇ ਡਾਰਕ ਸਪਾਟ ਰੌਸ਼ਨ ਨਹੀਂ ਹੋ ਸਕੇ ਹਨ। ਪਿਛਲੀ ਦੀਵਾਲੀ ਤੋਂ ਪਹਿਲਾਂ ਵੀ ਨਿਗਮ ਨੇ ਦਾਅਵਾ ਕੀਤਾ ਸੀ ਕਿ ਇਸ ਦੀਵਾਲੀ ਤੋਂ ਪਹਿਲਾਂ ਸਾਰੇ ਡਾਰਕ ਸਪਾਟਸ ਨੂੰ ਰੌਸ਼ਨ ਕਰ ਦਿੱਤਾ ਜਾਵੇਗਾ ਪਰ ਕੁਝ ਨਹੀਂ ਹੋਇਆ ਤੇ ਇਸ ਵਾਰ ਵੀ ਦੀਵਾਲੀ ਸਿਰ ’ਤੇ ਹੈ ਤੇ ਹੁਣ ਤਕ ਜਿਹੜੇ ਕੋਨੇ ’ਚ ਲਾਈਟਾਂ ਨਹੀਂ ਹਨ ਉਥੇ ਨਿਗਮ ਲਾਈਟਾਂ ਨਹੀਂ ਠੀਕ ਕਰਵਾ ਸਕਿਆ।
ਬੀਤੇ ਦਿਨੀਂ ਨਿਗਮ ਬੈਠਕ ’ਚ ਵੀ ਸ਼ਹਿਰ ਦੇ ਡਾਰਕ ਸਪਾਟਸ ਦਾ ਮਾਮਲਾ ਚੁੱਕਦਿਆਂ ਭਾਜਪਾ ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜੀ ਕੰਪਨੀ ਨੂੰ ਲਾਈਟਾਂ ਐੱਲ. ਈ. ਡੀ. ਵਿਚ ਬਦਲਣ ਦਾ ਠੇਕਾ ਦਿੱਤਾ ਗਿਆ ਸੀ ਉਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਕੰਪਨੀ ਵਲੋਂ ਸ਼ਿਕਾਇਤ ਲਈ ਦਿੱਤੇ ਗਏ ਨੰਬਰ ਵੀ ਨਹੀਂ ਲਗਦੇ , ਕੋਈ ਸ਼ਿਕਾਇਤ ਕਰੇ ਤਾਂ ਕਿਥੇ ਕਰੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਠੇਕਾ ਲੈਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਸ਼ਹਿਰ ਵਿਚ ਜਿਥੇ ਵੀ ਲਾਈਟਾਂ ਖਰਾਬ ਹੋਣਗੀਆਂ ਤਾਂ ਕੁਝ ਹੀ ਸਮੇਂ ਵਿਚ ਉਸਦੀ ਜਾਣਕਾਰੀ ਮਿਲ ਜਾਵੇਗੀ ਤੇ ਉਸ ਨੂੰ ਠੀਕ ਕਰ ਦਿੱਤਾ ਜਾਵੇਗਾ ਪਰ ਸ਼ਹਿਰ ਦੇ ਕੁਝ ਹਿੱਸਿਆਂ ’ਚ ਸਟ੍ਰੀਟ ਲਾਈਟਾਂ ਪਿਛਲੇ 2 ਸਾਲਾਂ ਤੋਂ ਖਰਾਬ ਪਈਆਂ ਹਨ, ਜਿਨ੍ਹਾਂ ਨੂੰ ਠੀਕ ਹੀ ਨਹੀਂ ਕਰਵਾਇਆ ਜਾ ਰਿਹਾ। ਢਿੱਲੋਂ ਨੇ ਕਿਹਾ ਕਿ ਬੀਤੀ ਦੀਵਾਲੀ ਨੂੰ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਡਾਰਕ ਸਪਾਟਸ ਨੂੰ ਰੌਸ਼ਨ ਕਰ ਦਿੱਤਾ ਜਾਵੇਗਾ ਪਰ ਅੱਜ ਤਕ ਉਥੇ ਹਨੇਰਾ ਹੀ ਹੈ।
ਨਿਗਮ ਬੈਠਕਾਂ ’ਚ ਉੱਠਦਾ ਰਿਹੈ ਮਾਮਲਾ
ਰਾਤ ਸਮੇਂ ਅਨੇਕਾਂ ਸੰਵੇਦਨਸ਼ੀਲ ਸਡ਼ਕਾਂ ’ਤੇ ਫੈਲੇ ਹਨੇਰੇ ਨੂੰ ਅੱਜ ਤਕ ਉਜਾਲੇ ’ਚ ਨਹੀਂ ਬਦਲਿਆ ਜਾ ਸਕਿਆ ਹੈ। ਨਿਗਮ ਨੇ ਕੁਝ ਸਮਾਂ ਪਹਿਲਾਂ ਸਟ੍ਰੀਟ ਲਾਈਟਾਂ ਨੂੰ ਐੱਲ. ਈ. ਡੀ. ਲਾਈਟਾਂ ’ਚ ਬਦਲ ਦਿੱਤਾ ਸੀ ਤੇ ਦਾਅਵਾ ਕੀਤਾ ਸੀ ਕਿ ਸ਼ਹਿਰ ਵਿਚ ਕਿਤੇ ਵੀ ਸਟ੍ਰੀਟ ਲਾਈਟ ਦੇ ਖਰਾਬ ਹੋਣ ਦੀ ਸ਼ਿਕਾਇਤ ਨਹੀਂ ਹੋਵੇਗੀ ਪਰ ਅੱਜ ਵੀ ਸ਼ਹਿਰ ਦੀਆਂ ਅੱਧੇ ਤੋਂ ਵੱਧ ਸਟ੍ਰੀਟ ਲਾਈਟਾਂ ਖਰਾਬ ਹਨ ਤੇ ਜਿਹੜੀ ਕੰਪਨੀ ਵਲੋਂ ਐੱਲ. ਈ. ਡੀ. ਲਾਈਟਾਂ ਲਾਈਆਂ ਗਈਆਂ ਸਨ, ਹੁਣ ਉਹ ਸ਼ਿਕਾਇਤ ’ਤੇ ਵੀ ਕੋਈ ਕਰਵਾਈ ਨਹੀਂ ਕਰ ਰਹੀ। ਸਦਨ ਦੀ ਇਕ ਬੈਠਕ ਵਿਚ ਵੀ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਵੀ ਇਹ ਮਾਮਲਾ ਚੁੱਕਿਆ ਸੀ ਕਿ ਸ਼ਹਿਰ ਦੀਆਂ ਅੱਧੇ ਤੋਂ ਵਧ ਸਟ੍ਰੀਟ ਲਾਈਟਾਂ ਨਹੀਂ ਜਗ ਰਹੀਆਂ ਹਨ ਤੇ ਇਸਦੀ ਸ਼ਿਕਾਇਤ ਕਰਨ ਲਈ ਵੀ ਕੋਈ ਪ੍ਰਬੰਧ ਨਹੀਂ ਹਨ। ਪੂਰੇ ਸ਼ਹਿਰ ਵਿਚ 48,000 ਤੋਂ ਵੱਧ ਸਟ੍ਰੀਟ ਲਾਈਟਾਂ ਹਨ। ਇਨ੍ਹਾਂ ਵਿਚ ਕੁਝ ਨਿਗਮ ਤੇ ਬਾਕੀ ਪ੍ਰਸ਼ਾਸਨ ਕੋਲ ਹਨ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਸਟ੍ਰੀਟ ਲਾਈਟਾਂ ਨੂੰ ਬਦਲਣ ਤੋਂ ਬਾਅਦ ਨਿਗਮ ਦੇ ਬਿਜਲੀ ਬਿੱਲਾਂ ’ਚ ਕਮੀ ਆਏਗੀ।
ਲਾਈਟਾਂ ਜਗਦੀਅਾਂ ਰਹਿਣ ਦੀ ਜ਼ਿੰਮੇਵਾਰੀ ਕੰਪਨੀ ਦੀ ਸੀ
ਸਡ਼ਕਾਂ ’ਤੇ 95 ਫੀਸਦੀ ਤਕ ਸਟ੍ਰੀਟ ਲਾਈਟਾਂ ਜਗਦੀਆਂ ਰਹਿਣ ਇਹ ਜ਼ਿੰਮੇਵਾਰੀ ਵੀ ਕੰਪਨੀ ਦੀ ਤੈਅ ਕੀਤੀ ਗਈ ਸੀ। ਇਸ ਤੋਂ ਇਲਾਵਾ ਈ. ਈ. ਸੀ. ਐੱਲ. ਨਿਗਮ ਦੇ ਖੇਤਰ ’ਚ ਪੁਰਾਣੀਆਂ ਲਾਈਟਾਂ ਦੀ ਦੁਬਾਰਾ ਖਰੀਦ ਯਕੀਨੀ ਕਰੇਗੀ। ਇਕਰਾਰ ਦੌਰਾਨ ਈ. ਈ. ਐੱਸ. ਐੱਲ. ਅੱਗ, ਭੂਚਾਲ ਤੇ ਚੋਰੀ ਹੋਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੌਰਾਨ ਅੱਪਗ੍ਰੇਡ ਕੀਤੀਆਂ ਗਈਆਂ ਸਟ੍ਰੀਟ ਲਾਈਟਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਤੈਅ ਹੋਈ ਸੀ। ਇਸ ਯੋਜਨਾ ਲਈ ਕੰਟ੍ਰੋਲ ਰੂਮ ਵੀ ਈ. ਈ. ਐੱਸ. ਐੱਲ. ਵਲੋਂ ਹੀ ਸਥਾਪਤ ਕੀਤਾ ਗਿਆ ਸੀ।
ਹਾਲਾਂਕਿ ਕੰਪਨੀ ਨੇ ਸ਼ਹਿਰ ਦੀਆਂ 95 ਫੀਸਦੀ ਲਾਈਟਾਂ ਨੂੰ ਜਗਦੇ ਰੱਖਣ ਦਾ ਦਾਅਵਾ ਕੀਤਾ ਸੀ ਪਰ ਇਨ੍ਹੀਂ ਦਿਨੀਂ ਸ਼ਹਿਰ ਵਿਚ ਸਟ੍ਰੀਟ ਲਾਈਟਾਂ ਦਾ ਜੋ ਹਾਲ ਹੈ, ਉਸ ਨੂੰ ਦੇਖ ਕੇ ਨਹੀਂ ਲਗਦਾ ਹੈ ਕਿ ਕੰਪਨੀ ਆਪਣੇ ਦਾਅਵੇ ’ਤੇ ਖਰੀ ਉਤਰ ਰਹੀ ਹੈ। ਇਥੋਂ ਤਕ ਕਿ ਜਿਹੜੇ ਮਾਰਗਾਂ ’ਤੇ ਹੁਣ ਤਕ ਐੱਲ. ਈ. ਡੀ. ਲਾਈਟਾਂ ਲਗ ਚੁੱਕੀਆਂ ਹਨ, ਉਨ੍ਹਾਂ ’ਚ ਵੀ ਕਈ ਸਡ਼ਕਾਂ ’ਤੇ ਰਾਤ ਨੂੰ ਹਨੇਰਾ ਫੈਲਿਆ ਰਹਿੰਦਾ ਹੈ। ਉਂਝ ਵੀ ਇਨ੍ਹਾਂ ਬੱਲਬਾਂ ਦੀ ਰੌਸ਼ਨੀ ਇੰਨੀ ਘੱਟ ਹੈ ਕਿ ਸਟ੍ਰੀਟ ਲਾਈਟਾਂ ਦੇ ਜਗਣ ਦਾ ਪਤਾ ਹੀ ਨਹੀਂ ਚੱਲਦਾ।
ਨਗਰ ਨਿਗਮ ਦਾ ਇਹ ਪ੍ਰਾਜੈਕਟ 35 ਕਰੋਡ਼ ਰੁਪਏ ਦਾ ਸੀ। ਇਸਦੇ ਸਰਵੇ, ਐੱਲ. ਈ. ਡੀ. ਲਾਈਟਾਂ ਲਾਉਣ ਤੇ ਸੱਤ ਸਾਲ ਤਕ ਉਸਦੀ ਦੇਖ-ਭਾਲ ਦਾ ਸਾਰਾ ਕੰਮ ਕੰਪਨੀ ਨੇ ਹੀ ਦੇਖਣਾ ਹੈ। ਧਿਆਨ ਰਹੇ ਕਿ ਲੋਕਾਂ ਨੂੰ ਸਹੂਲਤਾਂ ਦੇਣ ਦੇ ਉਦੇਸ਼ ਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਦੀਅਾਂ 41 ਹਜ਼ਾਰ ਸਟ੍ਰੀਟ ਲਾਈਟਾਂ ਨੂੰ ਐੱਲ. ਈ. ਡੀ. ’ਚ ਤਬਦੀਲ ਕਰਨ ਲਈ ਨਗਰ ਨਿਗਮ ਦਾ ਬੀਤੇ ਸਾਲ ਫਰਵਰੀ ਮਹੀਨੇ ’ਚ ਈ. ਈ. ਐੱਸ. ਐੱਲ. ਕੰਪਨੀ ਨਾਲ ਲਿਖਤ ਸਮਝੌਤਾ ਹੋਇਆ ਸੀ। ਕੰਪਨੀ ਵਲੋਂ ਸ਼ਹਿਰ ਦੀ 41 ਹਜ਼ਾਰ ਸਟ੍ਰੀਟ ਲਾਈਟਾਂ ਨੂੰ ਐੱਲ. ਈ. ਡੀ. ਲਾਈਟਾਂ ’ਚ ਬਦਲ ਦਿੱਤਾ ਗਿਆ ਸੀ। ਸ਼ਹਿਰ ਵਿਚ ਮੌਜੂਦ ਜੋ ਵੀ ਡਾਰਕ ਸਪਾਟਸ ਹਨ, ਜਿਥੇ ਹਨੇਰਾ ਹੁੰਦਾ ਹੈ ਤੇ ਖਾਮੋਸ਼ੀ ਫੈਲ ਜਾਂਦੀ ਹੈ। ਹੁਣ ਤਕ ਸ਼ਹਿਰ ’ਚ ਅਜਿਹੇ 5300 ਡਾਰਕ ਸਪਾਟ ਹਨ, ਜਿਥੇ ਐੱਲ. ਈ. ਡੀ. ਲਾਈਟਾਂ ਲੱਗਣੀਆਂ ਹਨ, ਜਿਸ ਦਾ ਨਗਰ ਨਿਗਮ ਵਲੋਂ ਸਰਵੇ ਕਰ ਲਿਆ ਗਿਆ ਹੈ।
ਦੀਵਾਲੀ ਲਈ ਬਣਾਏ ਜਾ ਰਹੇ ਗਊ ਦੇ ਗੋਹੇ ਦੇ ਦੀਵੇ
ਚੰਡੀਗੜ੍ਹ, 4 ਨਵੰਬਰ (ਰਸ਼ਿਮ ਰੋਹਿਲਾ )- ਚੰਡੀਗੜ੍ਹ ’ਚ ਇਸ ਵਾਰ ਦੀਵਾਲੀ ’ਤੇ ਗਊ ਦੇ ਗੋਹੇ ਨਾਲ ਬਣਾਏ ਦੀਵੇ ਖਾਸ ਹੋਣਗੇ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚ ਅਜਿਹੀਆਂ ਚੀਜਾਂ ਦਾ ਮਿਸ਼ਰਨ ਕੀਤਾ ਗਿਆ ਹੈ ਜੋ ਕਿ ਵਾਤਾਵਰਣ ਲਈ ਲਾਭਦਾਇਕ ਹੈ। ਚੰਡੀਗੜ੍ਹ ਦੀ ਗੌਰੀਸ਼ੰਕਰ ਸੇਵਾਦਾਰ ਸੈਕਟਰ-45 ਦੀ ਗਊਸ਼ਾਲਾ ਨੇ ਪਹਿਲੀ ਵਾਰ ਗਊ ਦੇ ਗੋਹੇ ਨਾਲ ਦੀਵੇ ਬਣਾਉਣੇ ਸ਼ੁਰੂ ਕੀਤੇ ਹਨ। ਇਕ ਦਿਨ ’ਚ 1000 ਤੋਂ 1200 ਦੀਵੇ ਬਣਾਏ ਜਾ ਰਹੇ ਹਨ।
ਗਊਸ਼ਾਲਾ ਦੇ ਵਾਇਸ ਪ੍ਰੈਜ਼ੀਡੈਂਟ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਜਰਾਤ ਅਤੇ ਮਹਾਰਾਸ਼ਟਰ ਰਹਿੰਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਨੋਦ ਨੇ ਦਸਿਆ ਕਿ ਗਊਸ਼ਾਲਾ ’ਚ 950 ਗਊਆਂ ਹਨ ਅਤੇ ਇਹ ਦੀਵੇ ਲੋਕਾਂ ਨੂੰ ਮੁਫਤ ਵੰਡੇ ਜਾਣਗੇ। ਇਕ ਵਿਅਕਤੀ ਨੂੰ 5-7 ਦੀਵੇ ਦਿੱਤੇ ਜਾਣਗੇ। ਗਊਸ਼ਾਲਾ ’ਚ ਹੁਣ ਤਕ 10 ਹਜ਼ਾਰ ਤੋਂ ਵੱਧ ਦੀਵੇ ਬਣਾਏ ਜਾ ਚੁੱਕੇ ਹਨ।
ਸਡ਼ਕ ਬਣਾਉਣ ਲਈ ਸੁੱਟੀ ਬਜਰੀ ਤੇ ਰੇਤ ਕਾਰਨ ਲੋਕ ਦੁਖੀ
NEXT STORY