ਰਾਜਪੁਰਾ (ਹਰਵਿੰਦਰ)- ਰਾਜਪੁਰਾ ਦੀ ਸਦਰ ਪੁਲਸ ਨੇ ਇਕ ਵਿਅਕਤੀ ਨੂੰ ਦੋ ਕਿੱਲੋ ਗਾਂਜੇ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਰਾਜਪੁਰਾ ਸਦਰ ਦਾ ਥਾਣੇ ਦੇ ਸੇਵਕ ਸਿੰਘ ਨੇ ਸਮੇਤ ਪੁਲਸ ਪਾਰਟੀ ਉਪਲਹੇੜੀ ਮੋੜ ਕੋਲ ਨਾਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਨੇ ਇਕ ਵਿਅਕਤੀ ਨਿਤੇਸ਼ ਗੋਲਾ ਵਾਸੀ ਮਕਾਨ ਨੰਬਰ 217, ਕੱਟੜਾ ਮਲਖਾਨ ਮਲਕਾਗੰਜ, ਦਿੱਲੀ ਦੀ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਕਿੱਲੋ ਗਾਂਜਾ ਬਰਾਮਦ ਕੀਤਾ ਗਿਆ।
ਪੁਲਸ ਨੇ ਉਸ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਉਹ ਇਹ ਗਾਂਜਾ ਕਿੱਥੋਂ ਲਿਆਇਆ ਸੀ ਅਤੇ ਉਸ ਨੇ ਕਿੱਥੇ ਵੇਚਣਾ ਸੀ। ਪੁੱਛਗਿੱਛ ਦੌਰਾਨ ਉਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਸੜਕ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ
NEXT STORY