ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਸਵੀਡਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੋਇੰਗ ਦਾ 737 ਜਹਾਜ਼, ਜੋ ਕਿ ਸਟਾਕਹੋਮ ਦੇ ਅਰਲਾਂਡਾ ਏਅਰਪੋਰਟ ਤੋਂ ਉਡਾਣ ਭਰ ਕੇ ਪੈਰਿਸ ਲਈ ਰਵਾਨਾ ਹੋਇਆ ਸੀ, 'ਚ ਅਚਾਨਕ ਟੇਕ ਆਫ਼ ਦੇ ਕੁਝ ਪਲਾਂ ਬਾਅਦ ਹੀ ਜ਼ਬਰਦਸਤ ਧਮਾਕਾ ਸੁਣਨ ਨੂੰ ਮਿਲਿਆ, ਜਿਸ ਕਾਰਨ ਉਸ ਨੂੰ ਤੁਰੰਤ ਐਮਰਜੈਂਸੀ ਲੈਂਡ ਕਰਵਾ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ 181 ਯਾਤਰੀ ਸਵਾਰ ਸਨ। ਇਸ ਨੂੰ ਟੇਕ ਆਫ਼ ਤੋਂ ਕੁਝ ਮਿੰਟ ਬਾਅਦ ਹੀ ਵਾਪਸ ਅਰਲਾਂਡਾ ਏਅਰਪੋਰਟ 'ਤੇ ਉਤਾਰ ਲਿਆ ਗਿਆ। ਬਾਅਦ 'ਚ ਜਾਣਕਾਰੀ ਦਿੰਦੇ ਹੋਏ ਏਅਰਲਾਈਨ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਟਾਇਰ 'ਚ ਧਮਾਕਾ ਹੋਇਆ ਸੀ, ਜਿਸ ਕਾਰਨ ਜਹਾਜ਼ ਨੂੰ ਵਾਪਸ ਲੈਂਡ ਕਰਵਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਹਵਾ 'ਚ ਟਾਇਰ ਦਾ ਫਟਣਾ ਹੈਰਾਨ ਕਰਨ ਵਾਲਾ ਹੈ, ਪਰ ਇਸ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਹੈ। ਇਸ ਤੋਂ ਬਾਅਦ ਟਾਇਰ ਦੇ ਕੁਝ ਟੁਕੜੇ ਏਅਰਪੋਰਟ ਦੇ ਰਨਵੇ ਤੋਂ ਵੀ ਮਿਲੇ ਹਨ। ਜ਼ਿਕਰਯੋਗ ਹੈ ਕਿ ਬੋਇੰਗ ਦੇ ਜਹਾਜ਼ ਪਹਿਲਾਂ ਵੀ ਕਈ ਵਾਰ ਸੁਰੱਖਿਆ ਕਾਰਨਾਂ ਕਾਰਨ ਚਰਚਾ ਦਾ ਵਿਸ਼ਾ ਰਹਿ ਚੁੱਕੇ ਹਨ। ਹੁਣ ਇਸ ਤਾਜ਼ਾ ਘਟਨਾ ਮਗਰੋਂ ਇਕ ਵਾਰ ਫ਼ਿਰ ਤੋਂ ਕੰਪਨੀ ਸਵਾਲਾਂ 'ਚ ਘਿਰ ਗਈ ਹੈ।
ਇਹ ਵੀ ਪੜ੍ਹੋ- ''ਮੇਰੇ ਕੋਲ ਅਜਿਹੇ ਕਾਰਡ ਹਨ, ਜਿਨ੍ਹਾਂ ਨੂੰ ਖੋਲ੍ਹ ਦਿੱਤਾ ਤਾਂ ਬਰਬਾਦ ਹੋ ਜਾਵੇਗਾ ਚੀਨ'' ; ਟਰੰਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਲੋਰਿਡਾ ਜੇਲ੍ਹ 'ਚ ਬੰਦ ਹਰਜਿੰਦਰ ਸਿੰਘ ਨਾਲ ਪੰਨੂ ਨੇ ਕੀਤੀ ਮੁਲਾਕਾਤ ! ਵਿੱਤੀ ਸਹਾਇਤਾ ਦਾ ਵੀ ਕੀਤਾ ਐਲਾਨ
NEXT STORY