ਘਨੌਰ (ਹਰਵਿੰਦਰ)-ਪੰਜਾਬ ਪੁਲਸ ਵੱਲੋਂ ਨਸ਼ੇ ਖ਼ਿਲਾਫ਼ ਵਿੰਢੀ ਮੁਹਿੰਮ ਤਹਿਤ ਘਨੌਰ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਇਕ ਵਿਅਕਤੀ ਨੂੰ ਪੰਜ ਕਿਲੋ ਭੁੱਕੀ ਸਮੇਤ ਕਾਬੂ ਕਰਨ ਦੇ ਵਿੱਚ ਸਫ਼ਲਤਾ ਹਾਸਲ ਕੀਤੀ। ਘਨੌਰ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਏ. ਐੱਸ. ਆਈ. ਬਲਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੇ ਸਨ ਜਦੋਂ ਉਹ ਬੱਸ ਸਟੈਂਡ ਘਨੌਰ ਕੋਲ ਪਹੁੰਚੇ ਤਾਂ ਪੁਲਸ ਨੂੰ ਮੁਖਬਰੀ ਹੋਈ ਕਿ ਇਕ ਵਿਅਕਤੀ ਸੂਆ ਪੁਲੀ ਰੁੜਕਾ ਕੋਲ ਬੈਠਾ ਭੁੱਕੀ ਚੁਰਾ ਪੋਸਤ ਵੇਚਣ ਲਈ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਪੁਲਸ ਨੇ ਮੌਕੇ 'ਤੇ ਜਾ ਕੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਪੰਜ ਕਿਲੋ ਭੁੱਕੀ ਬਰਾਮਦ ਹੋਈ ਅਤੇ ਦੋਸ਼ੀ ਨੇ ਆਪਣੀ ਪਛਾਣ ਆਸੀਸ ਮਨਾਰੀਆ ਥਾਣਾ ਪ੍ਰਤਾਪ ਨਗਰ ਜ਼ਿਲ੍ਹਾ ਉਦੇਪੁਰ ਰਾਜਸਥਾਨ ਦੇ ਤੌਰ 'ਤੇ ਕਰ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਦੀ ਰੰਜਿਸ਼ ਦਾ ਮੈਕਸੀਕੋ ਤਕ ਦਾ ਸਫ਼ਰ, ਬਦਮਾਸ਼ ਪੰਚਮ ਨੇ ਲਾਈਵ ਹੋ ਕੇ ਜੋਗਾ ਫੋਲੜੀਵਾਲ ਨੂੰ ਦਿੱਤੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ
NEXT STORY