ਜਲੰਧਰ (ਜ.ਬ.)-ਸੋਨੂੰ ਖੱਤਰੀ ਗੈਂਗ ਨਾਲ ਸਬੰਧਤ ਜੋਗਾ ਫੋਲੜੀਵਾਲ ਵੱਲੋਂ ਮੈਕਸੀਕੋ ਵਿਚ ਪੰਚਮ ਨੂਰ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਪੰਚਮ ਨੂਰ ਦੀਆਂ ਵੀ ਦੋ ਵੀਡੀਓ ਵਾਇਰਲ ਹੋਈਆਂ। ਵੀਡੀਓ ਖ਼ੁਦ ਪੰਚਮ ਨੇ ਬਣਾਈ ਹੈ, ਜਿਸ ਨੇ ਕਿਹਾ ਕਿ ਉਸ ’ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਹੀਂ ਹੋਇਆ ਅਤੇ ਉਹ ਫਿੱਟ ਹੈ। ਪੰਚਮ ਨੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੇ ਫਰਜ਼ੀ ਖ਼ਬਰਾਂ ਬਣਾਈਆਂ ਹਨ। ਦਰਅਸਲ ਇਹ ਰੰਜਿਸ਼ ਜਲੰਧਰ ਵਿਚ ਸ਼ੁਰੂ ਹੋਈ ਸੀ। ਸਭ ਤੋਂ ਪਹਿਲਾਂ ਰਾਮਾ ਮੰਡੀ ’ਚ ਜਿੰਮ ਦੇ ਬਾਹਰ ਸੋਨੂੰ ਖੱਤਰੀ ਗੈਂਗ ਦੇ ਬਦਮਾਸ਼ਾਂ ਨੇ ਡੋਨਾ ਨਾਂ ਦੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਡੋਨਾ ਪੰਚਮ ਦਾ ਬਹੁਤ ਨਜ਼ਦੀਕੀ ਸੀ। ਉਸ ਦੇ ਕਤਲ ਵਿਚ ਜੋਗਾ ਅਤੇ ਬਾਬਾ ਦਾ ਨਾਂ ਵੀ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਪੰਚਮ ਦੀ ਰੰਜਿਸ਼ ਇਨ੍ਹਾਂ ਲੋਕਾਂ ਨਾਲ ਸ਼ੁਰੂ ਹੋ ਗਈ।
ਪੰਚਮ ਨੇ ਬੀਤੇ ਸਾਲ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਫੋਲੜੀਵਾਲ ਨੂੰ ਘੇਰ ਲਿਆ ਸੀ, ਉਸ ਦੀ ਜੰਮ ਕੇ ਕੁੱਟਮਾਰ ਕੀਤੀ ਸੀ। ਸੜਕ ’ਤੇ ਸੁੱਟ ਕੇ ਬਾਬਾ ਫੋਲੜੀਵਾਲ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਸੀ ਅਤੇ ਉਸ ਦੀ ਵੀਡੀਓ ਬਣਾਈ ਸੀ। ਉਦੋਂ ਤੋਂ ਬਾਬਾ ਅਤੇ ਜੋਗਾ ਫੋਲੜੀਵਾਲ ਪੰਚਮ ਦਾ ਟਾਈਮ ਕੱਢਣ ਦੀ ਫਿਰਾਕ ਵਿਚ ਸਨ। ਪੰਚਮ ਗੁਰਸ਼ਰਨ ਉਰਫ਼ ਭਾਲੂ ਖ਼ਿਲਾਫ਼ ਜਲੰਧਰ ਕੋਰਟ ਵਿਚ ਗਵਾਹੀ ਦੇਣ ਤੋਂ ਬਾਅਦ ਯੂ. ਐੱਸ. ਏ. ਲਈ ਨਿਕਲ ਗਿਆ ਸੀ। ਉਸ ਨੇ ਡੌਂਕੀ ਜ਼ਰੀਏ ਯੂ. ਐੱਸ. ਏ. ਜਾਣਾ ਸੀ। ਮੈਕਸੀਕੋ ਵਿਚ ਹੀ ਜੋਗਾ ਫੋਲੜੀਵਾਲ ਅਤੇ ਉਸ ਦੇ ਸਾਥੀ ਰੁਕੇ ਸਨ ਅਤੇ ਉਹ ਵੀ ਡੌਂਕੀ ਲਾ ਕੇ ਯੂ. ਐੱਸ. ਏ. ਨਿਕਲਣ ਦੀ ਫਿਰਾਕ ਵਿਚ ਸਨ।
ਇਹ ਵੀ ਪੜ੍ਹੋ- ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼
ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਚਮ ਮੈਕਸੀਕੋ ਵਿਚ ਹੈ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਮੰਗਲਵਾਰ ਦੀ ਸਵੇਰ ਜਦੋਂ ਪੰਚਮ ਆਪਣੇ ਹੋਟਲ ਵਿਚੋਂ ਬਾਹਰ ਇਕੱਲਾ ਨਿਕਲਿਆ ਤਾਂ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਜੋਗਾ ਫੋਲੜੀਵਾਲ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਜੋਗਾ ਫੋਲੜੀਵਾਲ ਵੱਲੋਂ ਇਕ ਵੀਡੀਓ ਬਣਾਈ ਗਈ, ਜਿਸ ਵਿਚ ਕੋਈ ਵਿਅਕਤੀ ਸੜਕ ’ਤੇ ਡਿੱਗਾ ਹੋਇਆ ਹੈ ਅਤੇ 2 ਨੌਜਵਾਨ ਭੱਜਦੇ ਹੋਏ ਗੱਡੀ ਵਿਚ ਬੈਠਣ ਲਈ ਆ ਰਹੇ ਹਨ।
ਦੂਜੀ ਵੀਡੀਓ ਵਿਚ ਜੋਗਾ ਗਰੁੱਪ ਨੇ ਇਕ ਚੱਪਲ ਵਿਖਾਈ ਅਤੇ ਕਿਹਾ ਕਿ ਪੰਚਮ ਦੀ ਚੱਪਲ ਵੀ ਉਸ ਦੇ ਨਾਲ ਲੈ ਆਏ ਹਨ। ਜੋਗਾ ਨੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਚਮ ’ਤੇ ਅਜਿਹੇ ਹਮਲੇ ਹੁੰਦੇ ਰਹਿਣਗੇ ਅਤੇ ਬਾਕੀਆਂ ਨੂੰ ਵੀ ਮਾਰਨਾ ਹੈ। ਜਿਉਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਪੰਚਮ ਨੇ ਵੀ 2 ਵੀਡੀਓ ਬਣਾਈਆਂ। ਉਸ ਦੇ ਨਾਲ 3-4 ਨੌਜਵਾਨ ਸਨ।
ਪੰਚਮ ਨੇ ਮੈਕਸੀਕੋ ਵਿਚ ਬਣਾਈ ਇਸ ਵੀਡੀਓ ਵਿਚ ਕਿਹਾ ਕਿ ਉਹ ਬਿਲਕੁਲ ਠੀਕ ਹੈ। ਜੇਕਰ ਕਿਸੇ ਨੇ ਪੰਗਾ ਲੈਣਾ ਹੈ ਤਾਂ ਸਾਹਮਣੇ ਆ ਕੇ ਲਵੇ, ਨਾ ਕਿ ਫਰਜ਼ੀ ਖ਼ਬਰਾਂ ਫੈਲਾਅ ਕੇ। ਪੰਚਮ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਹੋਇਆ। ਉਸ ਨੇ ਇਹ ਵੀ ਕਿਹਾ ਕਿ ਲੜਾਈਆਂ ਇੰਝ ਨਹੀਂ ਮੁੱਕਦੀਆਂ, ਇਹ ਤਾਂ ਲੜ ਕੇ ਹੀ ਮੁੱਕਣੀਆਂ ਹਨ, ਹਾਲਾਂਕਿ ਪੰਚਮ ਦੇ ਚਿਹਰੇ ’ਤੇ ਜ਼ਖ਼ਮ ਦਾ ਕੋਈ ਨਿਸ਼ਾਨ ਵੀ ਵਿਖਾਈ ਨਹੀਂ ਦੇ ਰਿਹਾ ਸੀ। ਪੰਚਮ ਨੇ ਕਿਹਾ ਕਿ ਅਜਿਹੇ ਲੋਕ ਫਰਜ਼ੀ ਵੀਡੀਓ ਬਣਾ ਕੇ ਫੇਮ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ
ਡਰੱਗਜ਼ ਦਾ ਕਾਰੋਬਾਰ ਕਰਨ ਵਾਲਾ ਸੋਨੂੰ ਖੱਤਰੀ ਪੈਸੇ ਲਾ ਕੇ ਆਪਣੇ ਭਰੋਸੇ ਵਾਲਿਆਂ ਨੂੰ ਬੁਲਾ ਰਿਹਾ ਯੂ. ਐੱਸ. ਏ.
ਸੋਨੂੰ ਖੱਤਰੀ ਆਪਣੇ ਭਰੋਸੇ ਵਾਲੇ ਲੋਕਾਂ ਨੂੰ ਆਪਣੀ ਜੇਬ ਵਿਚੋਂ ਲੱਖਾਂ ਰੁਪਏ ਲਾ ਕੇ ਯੂ. ਐੱਸ. ਏ. ਬੁਲਾ ਰਿਹਾ ਹੈ। ਜੇਕਰ ਪੁਲਸ ਕਿਸੇ ਤਰ੍ਹਾਂ ਮੈਕਸੀਕੋ ਪੁਲਸ ਦੀ ਮਦਦ ਨਾਲ ਉਥੇ ਡੌਂਕੀ ਲਈ ਰੁਕੇ ਨੌਜਵਾਨਾਂ ’ਤੇ ਸ਼ਿਕੰਜਾ ਕੱਸੇ ਤਾਂ ਸਿਰਫ਼ ਪੰਜਾਬ ਦੇ ਹੀ 50 ਅਜਿਹੇ ਗੈਂਗਸਟਰ ਅਤੇ ਹਿਸਟਰੀਸ਼ੀਟਰ ਹਨ, ਜਿਹੜੇ ਯੂ. ਐੱਸ. ਏ. ਜਾਣ ਲਈ ਉਥੇ ਰੁਕੇ ਹੋਏ ਹਨ। ਸੋਨੂੰ ਖੱਤਰੀ ਦਾ ਯੂ. ਐੱਸ. ਏ. ਵਿਚ ਡਰੱਗਜ਼ ਦਾ ਕਾਫ਼ੀ ਵੱਡਾ ਨੈੱਟਵਰਕ ਹੈ, ਜਿਸ ਦੇ ਲਈ ਉਹ ਸਿਰਫ਼ ਆਪਣੇ ਭਰੋਸੇ ਵਾਲੇ ਲੋਕਾਂ ਨੂੰ ਉਸ ਨੈੱਟਵਰਕ ਵਿਚ ਜੋੜ ਰਿਹਾ ਹੈ ਤਾਂ ਕਿ ਨਾ ਤਾਂ ਕੋਈ ਪੁਲਸ ਨੂੰ ਉਸ ਦੀ ਸੂਹ ਦੇ ਸਕੇ ਅਤੇ ਇਸ ਦੇ ਨਾਲ-ਨਾਲ ਉਸ ਦਾ ਨੈੱਟਵਰਕ ਵੀ ਵੱਡਾ ਹੁੰਦਾ ਜਾਵੇ।
ਸੂਤਰਾਂ ਦੀ ਮੰਨੀਏ ਤਾਂ ਕਮਿਸ਼ਨਰੇਟ ਪੁਲਸ ਨੇ ਕੁਝ ਸਮਾਂ ਪਹਿਲਾਂ 48 ਕਿਲੋ ਹੈਰੋਇਨ ਅਤੇ ਕਰੋੜਾਂ ਰੁਪਏ ਦੀ ਡਰੱਗਜ਼ ਮਨੀ ਬਰਾਮਦ ਕੀਤੀ ਸੀ, ਉਸ ਦਾ ਲਿੰਕ ਵੀ ਕਿਤੇ ਨਾ ਕਿਤੇ ਸੋਨੂੰ ਖੱਤਰੀ ਨਾਲ ਹੀ ਜੁੜਿਆ ਸੀ ਅਤੇ ਉਸ ਡਰੱਗਜ਼ ਨੈੱਟਵਰਕ ਦਾ ਇਕ ਕਰਿੰਦਾ, ਜਿਸ ਦੀ ਨਕੋਦਰ ਤੋਂ ਬੱਸ ਵਿਚ ਆਉਂਦੇ ਹੋਏ ਵਡਾਲਾ ਚੌਂਕ ਨੇੜੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਮਾਮਲੇ ਵਿਚ ਵੀ ਸੋਨੂੰ ਖੱਤਰੀ ਦਾ ਹੀ ਸ਼ੂਟਰ ਸ਼ਾਮਲ ਸੀ। ਹਾਲਾਂਕਿ ਪਹਿਲਾਂ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਡਰੱਗਜ਼ ਨੈੱਟਵਰਕ ਨੇ ਸੋਨੂੰ ਖੱਤਰੀ ਨੂੰ ਸੁਪਾਰੀ ਦੇ ਕੇ ਇਹ ਹੱਤਿਆ ਕਰਵਾਈ ਸੀ ਪਰ ਬਾਅਦ ਵਿਚ ਪਤਾ ਲੱਗਾ ਸੀ ਕਿ ਸੋਨੂੰ ਖੱਤਰੀ ਵੀ ਉਸੇ ਨੈੱਟਵਰਕ ਦਾ ਹਿੱਸਾ ਹੈ। ਜੇਕਰ ਗੋਲੀ ਲੱਗਣ ਨਾਲ ਮਾਰਿਆ ਗਿਆ ਨੌਜਵਾਨ ਪੁਲਸ ਦੇ ਹੱਥ ਲੱਗ ਜਾਂਦਾ ਤਾਂ ਉਸ ਦੇ ਕਾਫ਼ੀ ਸਾਥੀ ਲੋਕਾਂ ਤੋਂ ਪਰਦਾ ਉੱਠ ਜਾਣਾ ਸੀ ਅਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣਾ ਸੀ।
ਇਹ ਵੀ ਪੜ੍ਹੋ- ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਬਾਲਗ ਕੁੜੀ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ‘ਆਪ’ ਆਗੂ ਜਰਨੈਲ ਨੰਗਲ ਨੇ SP ਦਫ਼ਤਰ ਦੇ ਬਾਹਰ ਦਿੱਤਾ ਧਰਨਾ
NEXT STORY