ਮੋਹਾਲੀ (ਸੰਦੀਪ) : ਚੰਡੀਗੜ੍ਹ ਦੀ ਤਰਜ਼ ’ਤੇ ਛੇਤੀ ਹੀ ਮੋਹਾਲੀ ’ਚ ਆਨਲਾਈਨ ਟ੍ਰੈਫਿਕ ਚਲਾਨ ਕੱਟੇ ਜਾਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ। ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਮੋਹਾਲੀ (ਪੀ.ਪੀ.ਐੱਚ.ਸੀ.) ਨੇ ਇਸ ਪ੍ਰੋਜੈਕਟ ਲਈ ਕੰਪਨੀ ਦੀ ਚੋਣ ਕਰ ਲਈ ਹੈ। ਦਿੱਲੀ ਦੀ ਕੰਪਨੀ ਮੋਹਾਲੀ ਸ਼ਹਿਰ ਦੀਆਂ ਸੜਕਾਂ ’ਤੇ ਚੌਰਾਹਿਆਂ ’ਤੇ ਕੈਮਰੇ ਲਗਾਵੇਗੀ। ਟੈਕਨੋਸਿਸ ਇੰਟੀਗ੍ਰੇਟਿਡ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨੂੰ ਮੋਹਾਲੀ ’ਚ ਸਾਰੀਆਂ ਰੁਝੇਵੇਂ ਵਾਲੀਆਂ ਸੜਕਾ ਤੇ ਚੌਰਾਹਿਆਂ ’ਤੇ ਹਾਈ ਡੈਫੀਨੇਸ਼ਨ ਕੈਮਰੇ ਲਾਏ ਜਾਣ ਦਾ ਪ੍ਰੋਜੈਕਟ ਅਲਾਟ ਕਰ ਦਿੱਤਾ ਗਿਆ ਹੈ।
ਟੈਕਨੀਕਲ ਤੇ ਫਾਈਨੈਂਸ਼ੀਅਲ ਦੋਵੇਂ ਬਿਡ ’ਚ ਕੰਪਨੀ ਪੀ.ਪੀ.ਐੱਚ.ਸੀ. ਵੱਲੋਂ ਤਿਆਰ ਤਜਵੀਜ਼ ’ਤੇ ਖਰੀ ਉਤਰੀ ਹੈ ਤੇ ਪੀ.ਪੀ.ਐੱਚ.ਸੀ. ਵੱਲੋਂ ਡੈਮੋ ਲੈਣ ਤੋਂ ਬਾਅਦ ਇਸ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਟੈਕਨੋਸਿਸ ਇੰਟੀਗ੍ਰੇਟਿਡ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ 17.70 ਕਰੋੜ ’ਚ ਇਹ ਪ੍ਰੋਜੈਕਟ ਕਰਨ ਲਈ ਤਿਆਰ ਹੋਈ ਹੈ। ਪੀ.ਪੀ.ਐੱਚ.ਸੀ. ਦੇ ਅਧਿਕਾਰੀਆਂ ਅਨੁਸਾਰ ਇਸ ਸਾਲ ਅਗਸਤ ਤੇ ਸਤੰਬਰ ਮਹੀਨੇ ’ਚ ਮੋਹਾਲੀ ’ਚ ਵੀ ਸਾਰੇ ਚੌਰਾਹਿਆਂ ’ਤੇ ਹਾਈ ਡੈਫੀਨੇਸ਼ਨ ਕੈਮਰੇ ਲਾ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਕੈਮਰੇ ਲਾਉਣ ਦਾ ਟੈਂਡਰ ਚਾਰ ਵਾਰ ਪਹਿਲਾਂ ਲੱਗ ਚੁੱਕਿਆ ਹੈ ਪਰ ਕਦੇ ਟੈਕਨੀਕਲ ਬਿਡ ਤਾਂ ਕਦੇ ਫਾਈਨੈਂਸ਼ੀਅਲ ਬਿਡ ਮੈਚ ਨਾ ਹੋਣ ਕਾਰਨ ਟੈਂਡਰ ਸਿਰੇ ਨਹੀਂ ਸੀ ਚੜ੍ਹ ਰਿਹਾ।
ਇਹ ਵੀ ਪੜ੍ਹੋ- ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ
ਪੀ.ਪੀ.ਐੱਚ.ਸੀ. ਮੋਹਾਲੀ ’ਚ ਹਾਈ ਰੈਜਿਊਲੇਸ਼ਨ ਵਾਲੇ ਕਰੀਬ 400 ਕੈਮਰੇ ਲਗਵਾਏਗਾ। ਇਹ ਕੈਮਰੇ ਰੈੱਡ ਲਾਈਟ, ਜ਼ੈਬਰਾ ਕਰਾਸਿੰਗ ਉੁਲੰਘਣਾ ਦੇ ਨਾਲ ਹੀ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ’ਤੇ ਖ਼ੁਦ ਹੀ ਚਲਾਨ ਕੱਟ ਕੇ ਲੋਕਾਂ ਦੇ ਮੋਬਾਈਲ ’ਚ ਮੈਸੇਜ ਜ਼ਰੀਏ ਭੇਜ ਦੇਣਗੇ। ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਮੋਹਾਲੀ ਦੇ ਐਗਜ਼ੀਕਿਊਟਿਵ ਇੰਜੀਨੀਅਰ ਜਸਵਿੰਦਰ ਸਿੰਘ ਅਨੁਸਾਰ ਪਹਿਲਾਂ ਟੈਕਨੀਕਲ ਸਮੱਸਿਆ ਕਾਰਨ ਇਹ ਪ੍ਰੋਜੈਕਟ ਲੇਟ ਹੋਇਆ ਪਰ ਹੁਣ ਦਿੱਲੀ ਦੀ ਕੰਪਨੀ ਦੀ ਚੋਣ ਕਰ ਕੇ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ।
ਕੈਮਰੇ ਲਾਉਣ ਲਈ ਚੁਣੇ ਗਏ ਇਹ 20 ਪੁਆਇੰਟ
ਚਾਵਲਾ ਲਾਈਟ ਪੁਆਇੰਟ
ਫੇਜ਼-7, ਫੇਜ਼-3-5 ਲਾਈਟ ਪੁਆਇੰਟ
ਮਦਨਪੁਰ ਚੌਕ
ਮਾਈਕ੍ਰੋ ਟਾਵਰ ਲਾਈਟ ਪੁਆਇੰਟ
ਮੈਕਸ ਹਸਪਤਾਲ ਲਾਈਟ ਪੁਆਇੰਟ
ਸੰਨੀ ਇਨਕਲੇਵ ਲਾਈਟ ਪੁਆਇੰਟ
ਆਈਸਰ ਲਾਈਟ ਪੁਆਇੰਟ
ਏਅਰਪੋਰਟ ਚੌਕ
ਚੀਮਾ ਬੁਆਇਲਰ ਲਾਈਟ ਪੁਆਇੰਟ
ਰਾਧਾ ਸੁਆਮੀ ਸਤਿਸੰਗ ਭਵਨ ਲਾਈਟ ਪੁਆਇੰਟ
ਗੁਰਦੁਆਰਾ ਸਿੰਘ ਸ਼ਹੀਦਾਂ ਲਾਈਟ ਪੁਆਇੰਟ
ਲਾਂਡਰਾਂ ਚੌਂਕ ਪੀ.ਸੀ.ਏ. ਸਟੇਡੀਅਮ ਲਾਈਟ ਪੁਆਇੰਟ
ਦੈਡੀ ਟੀ-ਪੁਆਇੰਟ
ਸੈਕਟਰ 105-106 ਟੀ ਪੁਆਇੰਟ
ਪੂਰਬ ਅਪਾਰਟਮੈਂਟ ਸੈਕਟਰ 89
ਲਖਨੌਰ ਟੀ ਪੁਆਇੰਟ
ਲੱਗਣਗੇ ਬਿਹਤਰੀਨ ਕੁਆਲਿਟੀ ਵਾਲੇ ਕੈਮਰੇ
22 ਪੀ.ਟੀ.ਜ਼ੈੱਡ (ਪਿਨ ਟਿਲਟ ਜ਼ੂਮ) ਕੈਮਰੇ, 104 ਐੱਚ.ਡੀ (ਹਾਈ.ਡੈਫੀਨੇਸ਼ਨ ਬੁਲੇਟ ਕੈਮਰੇ), 232 ਏ.ਐੱਨ.ਪੀ.ਆਰ. (ਆਟੋਮੈਟਿਕ ਨੰਬਰ ਪਲੇਟ ਰੀਡਰ), 63 ਆਰ.ਐੱਲ.ਵੀ.ਡੀ. (ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ) ਲੱਗਣੇ ਹਨ।
ਇਹ ਵੀ ਪੜ੍ਹੋ- ਚੀਨ ਦੀਆਂ ਕੁੜੀਆਂ ਵਿਆਹ ਤੋਂ ਕਰ ਰਹੀਆਂ ਕਿਨਾਰਾ, 'ਆਰਟੀਫਿਸ਼ੀਅਲ ਬੁਆਏਫ੍ਰੈਂਡ' ਨਾਲ ਨੇ ਜ਼ਿਆਦਾ ਖੁਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਤੋਂ ਸ਼ੁਰੂ ਹੋਣਗੀਆਂ CBSE ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਐਡਵਾਈਜ਼ਰੀ ਜਾਰੀ
NEXT STORY