ਬਠਿੰਡਾ (ਸੁਖਵਿੰਦਰ)— ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ 'ਚ ਇਕ ਬੱਚੀ ਨੇ ਛਾਲ ਮਾਰ ਦਿੱਤੀ। ਮੌਕੇ 'ਤੇ ਪਹੁੰਚੇ ਸਹਾਰਾ ਐਂਬੂਲੈਂਸ ਟੀਮ ਦੇ ਮੈਂਬਰ ਗੌਤਮ ਗੋਇਲ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਹੀ ਬੱਚੀ ਨੂੰ ਹੋਸ਼ ਆ ਗਿਆ। ਉਸ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਝਿੜਕ ਦਿੱਤਾ ਸੀ, ਜਿਸ ਕਾਰਨ ਗੁੱਸੇ 'ਚ ਉਹ ਘਰੋਂ ਚਲੀ ਗਈ। ਸੰਸਥਾ ਮੈਂਬਰਾਂ ਨੇ ਬੱਚੀ ਨੂੰ ਸਮਝਾ ਕੇ ਘਰ ਭੇਜਿਆ।
ਸਕੂਲਾਂ ਵਲੋਂ ਪਾਏ ਜਾਂਦੇ ਨਾਜਾਇਜ਼ ਖਰਚਿਆਂ ਦਾ ਮਾਮਲਾ ਗਰਮਾਇਆ, ਮਾਪਿਆਂ ਵਲੋਂ ਐੱਸ. ਡੀ. ਐੱਮ. ਦਫਤਰ ਦਾ ਘਿਰਾਓ
NEXT STORY