ਪਟਿਆਲਾ (ਬਲਜਿੰਦਰ): ਪਟਿਆਲਾ ਜ਼ਿਲਾ ਪੁਲਸ ਨੇ 2019 ਦੌਰਾਨ ਪੂਰਾ ਸਾਲ ਹਰ ਮਹੀਨੇ ਸੈਮੀਨਾਰ ਕਰਵਾ ਕੇ ਜਿੱਥੇ ਲੋਕਾਂ ਨੂੰ ਪੁਲਸ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਹੀ ਐੱਮ. ਐਪ ਰਾਹੀਂ ਪ੍ਰਾਪਤ ਹੋਈਆਂ ਪਾਸਪੋਰਟ ਪੜਤਾਲਾਂ ਦੀ ਰਿਪੋਰਟ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰ ਕੇ ਇਸ ਸਾਲ ਵੀ ਆਪਣੀ ਝੰਡੀ ਬੁਲੰਦ ਰੱਖੀ ਹੈ।
ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਸਾਂਝ ਕੇਂਦਰਾਂ ਨੇ ਜ਼ਿਲੇ ਅੰਦਰ ਕੁੱਲ 478 ਸੈਮੀਨਾਰ ਕਰਵਾਏ। 30 ਦਸੰਬਰ 2019 ਤੱਕ ਐੱਮ ਐਪ ਰਾਹੀਂ 69402 ਪਾਸਪੋਰਟ ਪੜਤਾਲਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋਂ 68425 ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਵੱਲੋਂ ਹਰ ਪੜਤਾਲ ਨੂੰ ਪੜਤਾਲ ਪ੍ਰਾਪਤ ਹੋਣ ਦੇ 8 ਦਿਨਾਂ ਵਿਚ 100 ਫੀਸਦੀ ਮੁਕੰਮਲ ਕਰ ਦਿੱਤਾ ਜਾਂਦਾ ਹੈ।
ਸ. ਸਿੱਧੂ ਨੇ ਦੱਸਿਆ ਕਿ ਪੁਲਸ ਦੇ ਜ਼ਿਲੇ ਅੰਦਰਲੇ ਸਾਂਝ ਕੇਂਦਰਾਂ ਵੱਲੋਂ ਸਾਂਝ ਦੀਆਂ ਸੇਵਾਵਾਂ, ਸ਼ਕਤੀ ਐਪ, ਆਪਣੀ ਪੁਲਸ ਐਪ ਨੂੰ ਜਾਣੋ, ਪੀ. ਪੀ. ਸਾਂਝ ਐਪ, ਫ਼ਰਜ਼ੀ ਟਰੈਵਲ ਏਜੰਟਾਂ ਸਬੰਧੀ ਜਾਗਰੂਕ ਕਰਨ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ, ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਮਹੀਨੇ ਸੈਮੀਨਾਰ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ਨੇ ਜਨਵਰੀ 2019 ਤੋਂ ਹੁਣ ਤੱਕ 478 ਸੈਮੀਨਾਰ ਕਰਵਾਏ ਹਨ। ਸ. ਸਿੱਧੂ ਨੇ ਦੱਸਿਆ ਕਿ ਜਨਵਰੀ ਮਹੀਨੇ 41, ਫਰਵਰੀ 'ਚ 40, ਮਾਰਚ 'ਚ 18, ਅਪ੍ਰੈਲ 'ਚ 17, ਮਈ 'ਚ 10, ਜੂਨ 'ਚ 49, ਜੁਲਾਈ 'ਚ 44, ਅਗਸਤ 'ਚ 65, ਸਤੰਬਰ ਮਹੀਨੇ 55, ਅਕਤੂਬਰ 'ਚ 48, ਨਵੰਬਰ 'ਚ 44 ਅਤੇ ਦਸੰਬਰ ਮਹੀਨੇ ਹੁਣ ਤੱਕ 47 ਸੈਮੀਨਾਰ ਕਰਵਾਏ ਜਾ ਚੁੱਕੇ ਹਨ।
ਪਟਿਆਲਾ ਪੁਲਸ ਦੀਆਂ ਹੋਰ ਕਾਰਗੁਜ਼ਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ 2019 ਵਿਚ ਪਟਿਆਲਾ ਪੁਲਸ ਨੇ 16 ਗੈਂਗਜ਼ ਦੇ 71 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 100 ਕੇਸ ਟਰੇਸ ਕੀਤੇ ਗਏ। 24 ਹਥਿਆਰ ਜਿਨ੍ਹਾਂ ਵਿਚ ਇਕ ਰਾਈਫਲ, 4 ਗੰਨਾਂ ਅਤੇ 19 ਪਿਸਟਲ ਸਨ, ਬਰਾਮਦ ਕੀਤੇ ਗਏ। 1 ਕਰੋੜ 4 ਲੱਖ 95 ਹਜ਼ਾਰ ਕੈਸ਼ ਬਰਾਮਦ ਕੀਤਾ ਗਿਆ। 6 ਸੋਨੇ ਦੀਆਂ ਚੇਨੀਆਂ ਬਰਾਮਦ ਕੀਤੀਆਂ। 41 ਏ. ਸੀ., 6 ਐੱਲ. ਈ. ਡੀ., 22 ਮੋਬਾਇਲ, 769 ਮੋਬਾਇਲ ਸਿਮ ਕਾਰਡ, 7 ਏ. ਟੀ. ਐੱਮ., 2 ਲੈਪਟਾਪ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ 14 ਕਾਰਾਂ ਅਤੇ 63 ਦੋਪਹੀਆ ਵਾਹਨ ਬਰਾਮਦ ਕੀਤੇ ਗਏ।
ਐੱਸ. ਐੱਸ. ਪੀ. ਨੇ ਦੱਸਿਆ ਕਿ ਨਸ਼ਾ-ਵਿਰੋਧੀ ਮੁਹਿੰਮ ਤਹਿਤ 898 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 1093 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 54 ਕਿਲੋ ਅਫੀਮ, 3441 ਕਿਲੋ ਭੁੱਕੀ, 1 ਕਿਲੋ ਸੁਲਫਾ, 2 ਕਿਲੋ 298 ਗਰਾਮ ਸਮੈਕ, 5 ਕਿਲੋ ਚਰਸ ਅਤੇ 6 ਲੱਖ 16 ਹਜ਼ਾਰ 558 ਕੈਪਸੂਲ ਬਰਾਮਦ ਕੀਤੇ ਗਏ। ਨਸ਼ਾ ਸਮੱਗਲਰਾਂ ਦੀਆਂ 111 ਗੱਡੀਆਂ ਅਤੇ 182 ਦੋਪਹੀਆ ਵਾਹਨ ਜ਼ਬਤ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼ਰਾਬ ਸਮੱਗਲਿੰਗ ਦੇ 1352 ਕੇਸ 2019 ਵਿਚ ਦਰਜ ਕੀਤੇ ਗਏ। 1265 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 2 ਲੱਖ 43 ਹਜ਼ਾਰ 122 ਲਿਟਰ ਸ਼ਰਾਬ ਬਰਾਮਦ ਕੀਤੀ ਗਈ। ਨਸ਼ਾ ਸਮੱਗਲਰਾਂ ਦੇ 296 ਚਾਰ-ਪਹੀਆ ਵਾਹਨ, 173 ਦੋਪਹੀਆ ਵਾਹਨ ਤੇ 5 ਤਿੰਨ-ਪਹੀਆ ਵਾਹਨ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਰਮਜ਼ ਐਕਟ ਤਹਿਤ 19 ਕੇਸ ਦਰਜ ਕਰ ਕੇ 35 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ 41 ਹਥਿਆਰ, 4 ਗ੍ਰਨੇਡ, 7 ਚਾਰ-ਪਹੀਆ ਵਾਹਨ ਅਤੇ ਇਕ ਦੋਪਹੀਆ ਵਾਹਨ ਬਰਾਮਦ ਕੀਤੇ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਾਲ 26 ਬਲਾਈਂਡ ਮਰਡਰ ਟਰੇਸ ਕੀਤੇ ਗਏ ਹਨ। 3 ਕਰੋੜ 86 ਲੱਖ 9 ਹਜ਼ਾਰ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਡਕੈਤੀ ਦਾ ਇਕ ਕੇਸ ਟਰੇਸ ਕੀਤਾ ਗਿਆ ਹੈ, ਜਿਸ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 11 ਲੱਖ ਬਰਾਮਦ ਕੀਤੇ ਗਏ। ਚੋਰੀ ਦੇ 4 ਕੇਸ ਦਰਜ ਕੀਤੇ ਗਏ। 17 ਟਰੇਸ ਕੀਤੇ ਗਏ। 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 50 ਲੱਖ ਰੁਪਏ ਬਰਾਮਦ ਕੀਤੇ ਗਏ। ਸਨੈਚਿੰਗ ਦੇ 383 ਆਈ. ਪੀ. ਸੀ. ਤਹਿਤ ਦਰਜ 8 ਕੇਸ ਟਰੇਸ ਕੀਤੇ ਗਏ। 15 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। 3 ਲੱਖ 27 ਹਜ਼ਾਰ 200 ਰੁਪਏ ਬਰਾਮਦ ਕੀਤੇ ਗਏ ਜਦੋਂ ਕਿ ਸਨੈਚਿੰਗ ਦੇ 118 ਕੇਸ ਟਰੇਸ ਕਰ ਕੇ 124 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 40 ਲੱਖ 29 ਹਜ਼ਾਰ, 111 ਚਾਰ-ਪਹੀਆ ਵਾਹਨ ਅਤੇ 13 ਦੋ-ਪਹੀਆ ਵਾਹਨ ਬਰਾਮਦ ਕੀਤੇ ਗਏ। ਚੋਰੀ ਦੇ ਕੇਸਾਂ ਵਿਚ ਵਿਚ 215 ਕੇਸ ਟਰੇਸ ਕਰ ਕੇ 207 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 1 ਕਰੋੜ 76 ਲੱਖ 50 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪਟਿਆਲਾ ਪੁਲਸ ਨੂੰ ਇਸ ਵਾਰ 5 ਲੱਖ 20 ਹਜ਼ਾਰ ਰੁਪਏ ਦਾ ਕੈਸ਼ ਐਵਾਰਡ ਮਿਲਿਆ ਜਦੋਂ ਕਿ 5 ਅਧਿਕਾਰੀਆਂ ਨੂੰ ਲੋਕਲ ਇੰਸਪੈਕਟਰ ਰੈਂਕ, 15 ਨੂੰ ਲੋਕਲ ਸਬ-ਇੰਸਪੈਕਟਰ ਰੈਂਕ, 38 ਨੂੰ ਲੋਕਲ ਏ. ਐੱਸ. ਆਈ. ਰੈਂਕ, 4 ਨੂੰ ਲੋਕਲ ਹੌਲਦਾਰ ਰੈਂਕ, 22 ਨੂੰ ਸੀ. 2 ਰੈਂਕ, 101 ਨੂੰ ਡੀ. ਜੀ. ਪੀ. ਕਮੈਂਡੇਸ਼ਨ ਡਿਸਕ, 4251 ਨੂੰ ਸੀ. ਸੀ. ਕਲਾਸ ਫਸਟ, ਸੈਕਿੰਡ ਅਤੇ ਥਰਡ ਸਰਟੀਫਿਕੇਟ ਦਿੱਤੇ ਗਏ।
ਮੁੱਲਾਂਪੁਰ ਦਾਖਾ: ਝੁੱਗੀ ਨੂੰ ਲੱਗੀ ਭਿਆਨਕ ਅੱਗ, ਜਿਊਂਦੇ ਸੜੇ ਪਿਓ-ਪੁੱਤ
NEXT STORY