ਸਰਦੂਲਗੜ੍ਹ (ਚੋਪੜਾ): ਬੀਤੀ ਰਾਤ ਪਿੰਡ ਫੱਤਾ ਮਾਲੋਕਾ ਵਾਪਰੇ ਸੜਕ ਹਾਦਸੇ ਵਿੱਚ ਜਲੌਰ ਸਿੰਘ (58) ਪੁੱਤਰ ਜੀਤ ਸਿੰਘ ਵਾਸੀ ਫੱਤਾ ਮਾਲੋਕਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਪ੍ਰਗਟ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੇ ਪਿਤਾ ਜਲੌਰ ਸਿੰਘ ਬੀਤੀ ਰਾਤ ਦਾਣਾ ਮੰਡੀ ਤੋਂ ਆਪਣੇ ਘਰ ਆ ਰਹੇ ਸਨ ਕਿ ਸੜਕ ਪਾਰ ਕਰਨ ਸਮੇਂ ਅਚਾਨਕ ਇੱਕ ਨਿਜੀ ਬੱਸ ਨਾਲ ਫੇਟ ਲੱਗਣ ਕਾਰਣ ਗੰਭੀਰ ਜ਼ਖ਼ਮੀ ਹੋ ਗਏ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦੀ ਮੋਤ ਹੋ ਗਈ। ਇਸ ਸਬੰਧੀ ਤਫਤੀਸ਼ ਅਫਸਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਝੂਨੀਰ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਰਸਾਂ ਹਵਾਲੇ ਕਰ ਦਿੱਤੀ ਹੈ।
ਕੁਝ ਸਾਲਾਂ ’ਚ ਸਾਰਾ ਪਰਿਵਾਰ ਖ਼ਤਮ, ਪਹਿਲਾਂ ਪਿਤਾ, ਫਿਰ ਵੱਡਾ ਭਰਾ, ਹੁਣ ਛੋਟੇ ਭਰਾ ਨੇ ਵੀ ਕੀਤੀ ਖ਼ੁਦਕੁਸ਼ੀ
NEXT STORY