ਐਂਟਰਟੇਨਮੈਂਟ ਡੈਸਕ : ਮੇਟ ਗਾਲਾ 'ਚ ਇਸ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪੂਰੀ ਮਹਿਫਲ ਲੁੱਟੀ। ਆਲੀਆ ਰੈੱਡ ਕਾਰਪੇਟ 'ਤੇ ਸਾੜ੍ਹੀ 'ਚ ਰੈਂਪ ਵਾਕ ਕਰਦੀ ਨਜ਼ਰ ਆਈ। ਆਲੀਆ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਰੱਜ ਕੇ ਉਸ ਦੀ ਤਾਰੀਫ ਕਰ ਰਹੇ ਹਨ।

ਹਾਲ ਹੀ 'ਚ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਖ਼ੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਦਾ ਲੁੱਕ ਸਾਹਮਣੇ ਆਇਆ ਹੈ, ਪ੍ਰਸ਼ੰਸਕ ਉਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ।

ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਲੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਡਿਜ਼ਾਈਨਰ ਸਬਿਆਸਾਂਚੀ ਦੀ ਪੇਸਟਲ ਰੰਗ ਦੀ ਸਾੜੀ ਪਾਈ ਹੈ।

ਦੱਸ ਦਈਏ ਕਿ ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਰ ਇਵੈਂਟ 'ਚ ਉਸ ਦਾ ਲੁੱਕ ਅਜਿਹਾ ਹੁੰਦਾ ਹੈ ਕਿ ਹਰ ਕੋਈ ਉਸ ਦੀ ਤਾਰੀਫ ਕਰਨ ਤੋਂ ਨਹੀਂ ਰੁਕਦਾ।

ਮੇਟ ਗਾਲਾ 2024 'ਚ ਵੀ ਕੁਝ ਅਜਿਹਾ ਹੀ ਹੋਇਆ ਹੈ। ਆਲੀਆ ਕਦੇ ਵੀ ਆਪਣੇ ਦੇਸ਼ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਨਹੀਂ ਗੁਆਉਂਦੀ। ਭਾਵੇਂ ਉਹ ਉਸ ਦੀ ਅਦਾਕਾਰੀ ਦੁਆਰਾ ਹੋਵੇ ਜਾਂ ਇਸ ਵਾਰ ਮੇਟ ਗਾਲਾ 'ਚ ਉਸ ਦੇ ਲੁੱਕ ਦੁਆਰਾ।

ਕੇਸ਼ ਕਿੰਗ ਨੇ ਪਲਕ ਤਿਵਾੜੀ ਅਤੇ ਸ਼ਿਲਪਾ ਸ਼ੈੱਟੀ ਨਾਲ ਐਂਟੀ-ਹੇਅਰਫਾਲ ਸ਼ੈਂਪੂ ਲਈ ਮੁਹਿੰਮ ਸ਼ੁਰੂ ਕੀਤੀ
NEXT STORY