ਬੀਜਾ,(ਬਿਪਨ) : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਘਟਨਾ ਸਥਾਨ 'ਤੇ ਪੁੱਜੇ ਏ. ਐੱਸ. ਆਈ. ਜਗਪਿੰਦਰ ਸਿੰਘ ਤੇ ਏ. ਐੱਸ. ਆਈ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਸਲਵਿੰਦਰ ਸਿੰਘ ਵਾਸੀ ਟਿੱਕਰੀ ਥਾਣਾ ਸ਼ਾਹਜਹਾਨਪੁਰ ਯੂ. ਪੀ. ਹਾਲ ਜਸਪਾਲੋਂ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਰੇਲਵੇ ਦੇ ਕਿਲੋਮੀਟਰ ਨੰਬਰ 349/23-25 ਚਾਵਾ ਦੋਰਾਹਾ ਦੇ ਵਿਚਕਾਰ ਅੱਜ ਰੇਲ ਜੰਮੂ ਸਵਰਾਜ ਐਕਸਪ੍ਰੈੱਸ ਦੀ ਲਪੇਟ 'ਚ ਆਉਣ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਖੰਨਾ ਵਿਖੇ ਰੱਖਵਾ ਦਿੱਤੀ ਹੈ।
ਪੰਜਾਬ ਸਰਕਾਰ ਨੇ ਸ਼ਰਾਬ ਦੀ ਵਿਕਰੀ ’ਤੇ ਲਾਇਆ 13.10 ਫ਼ੀਸਦੀ ਵੈਟ
NEXT STORY