ਭਵਾਨੀਗੜ੍ਹ (ਕਾਂਸਲ) : ਪੰਜਾਬ ਸਰਕਾਰ ਤੇ ਪੁਲਸ ਵੱਲੋਂ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਯੁੱਧ ਨਸ਼ੇ ਵਿਰੁੱਧ ਦੀ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਸ ਵੱਲੋਂ ਨੇੜਲੇ ਪਿੰਡ ਕਪਿਆਲ ਨੜਿਓ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਕੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਮੇਹਰ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਘਰਾਚੋਂ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਪੱਪੂ ਕੁਮਾਰ ਪੁੱਤਰ ਕੀਰਤ ਕੁਮਾਰ ਵਾਸੀ ਕਪਿਆਲ ਅਤੇ ਸਰਬਜੀਤ ਸਿੰਘ ਪੁੱਤਰ ਸਿਵਜੀ ਰਾਮ ਵਾਸੀ ਝਨੇੜੀ ਜੋ ਕਿ ਕਥਿਤ ਤੌਰ ’ਤੇ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਲਿਆ ਕੇ ਪਿੰਡ ਕਪਿਆਲ, ਰੇਤਗੜ੍ਹ ਅਤੇ ਆਸ ਪਾਸ ਦੇ ਹੋਰ ਪਿੰਡਾਂ ’ਚ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਪੱਪੂ ਕੁਮਾਰ ਤੇ ਸਰਬਜੀਤ ਸਿੰਘ ਆਪਣੀ ਕਾਰ ’ਚ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲ ਲੈ ਕੇ ਸੰਗਰੂਰ ਸਾਇਡ ਤੋਂ ਵਾਇਆ ਰੇਤਗੜ੍ਹ ਕਪਿਆਲ ਆ ਰਹੇ ਹਨ।
ਪੁਲਸ ਨੂੰ ਸੂਚਨਾ ਦੇ ਅਧਾਰ ’ਤੇ ਪਿੰਡ ਕਪਿਆਲ ਵਿਖੇ ਨਾਕਾਬੰਦੀ ਕਰਕੇ ਜਦੋਂ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਇਸ ਦੌਰਾਨ ਪੁਲਸ ਨੇ ਉਕਤ ਵਿਅਕਤੀਆਂ ਦੇ ਕਬਜ਼ੇ ’ਚੋਂ 7500 ਕੈਪਸੂਲ ਅਤੇ 1200 ਗੋਲੀਆਂ ਬਰਾਮਦ ਕਰਕੇ ਇਨ੍ਹਾਂ ਦੋਨਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਇਹ ਕੈਪਸੂਲ ਅਤੇ ਗੋਲੀਆਂ ਸਪਲਾਈ ਕਰਨ ਵਾਲੇ ਇਕ ਹੋਰ ਵਿਅਕਤੀ ਅਮਿਤ ਕੁਮਾਰ ਪੁੱਤਰ ਰਮੇਸ ਕੁਮਾਰ ਵਾਸੀ ਪ੍ਰੇਮ ਬਸਤੀ ਸੰਗਰੂਰ ਨੂੰ ਵੀ ਇਸ ਮੁਕੱਦਮੇ ’ਚ ਨਾਮਜਦ ਕੀਤਾ ਗਿਆ।
ਸ੍ਰੀ ਹੇਮਕੁੰਟ ਸਾਹਿਬ ਤੋਂ ਤਾਜ਼ਾ ਤਸਵੀਰਾਂ, ਗਲੇਸ਼ੀਅਰ 'ਚੋਂ ਲੰਘਦੀਆਂ ਸੰਗਤਾਂ ਦੇ ਜੈਕਾਰਿਆਂ ਨਾਲ ਗੂੰਜਿਆ ਅਸਮਾਨ
NEXT STORY