ਲੁਧਿਆਣਾ (ਵਿੱਕੀ) : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਰਵਿੰਦਰ ਕੌਰ ਨੇ ਸ਼ੁੱਕਰਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਰੀ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਸਕੂਲ ਵਿਚ ਸਫਾਈ ਵਿਵਸਥਾ, ਪਖਾਨੇ, ਪੀਣ ਵਾਲਾ ਪਾਣੀ, ਕਿਚਨ ਗਾਰਡਨ, ਰਸੋਈ ਘਰ, ਦਫ਼ਤਰੀ ਰਿਕਾਰਡ, ਕਿਤਾਬਾਂ ਅਤੇ ਵਰਦੀਆਂ ਆਦਿ ਦੀ ਜਾਂਚ ਕੀਤੀ ਗਈ। ਡੀ. ਈ. ਓ. ਰਵਿੰਦਰ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਸਾਰੀਆਂ ਜਮਾਤਾਂ ਵਿਦਿਆਰਥੀ ਸਕੂਲ ਸਮੇਂ ਤੋਂ ਪਹਿਲਾਂ ਹੀ ਘਰ ਨੂੰ ਜਾ ਰਹੇ ਸਨ, ਜਿਸ ਬਾਰੇ ਪੁੱਛਣ ’ਤੇ ਸਕੂਲ ਮੁਖੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਮਿੱਡ-ਡੇਅ ਮੀਲ ਰਸੋਈ ਵਿਚ ਗੰਦਗੀ ਤੇ ਜਾਲੇ ਲੱਗੇ ਮਿਲੇ। ਸਕੂਲ ਮੁਖੀ ਨੂੰ ਮਿਡ-ਡੇਅ ਮੀਲ ਸਬੰਧੀ ਵਿਭਾਗੀ ਨਿਰਦੇਸ਼ਾਂ ਦੀ ਕੋਈ ਜਾਣਕਾਰੀ ਨਹੀਂ ਸੀ, ਨਾ ਹੀ ਹਫ਼ਤਾਵਾਰੀ ਮੈਨਯੂ ਦੀ ਪਾਲਣਾ ਹੋ ਰਹੀ ਸੀ।
ਸ਼ਨੀਵਾਰ ਹੋਣ ਦੇ ਬਾਵਜੂਦ ਬੱਚਿਆਂ ਨੂੰ ਫਲ ਨਹੀਂ ਦਿੱਤੇ ਗਏ। ਮਿਡ-ਡੇਅ ਮੀਲ ਵਿਚ ਰਿਫਾਇੰਡ ਤੇਲ ਦੀ ਵਰਤੋਂ ਹੋ ਰਹੀ ਸੀ, ਜਿਸ ਨੂੰ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਗਏ। ਸਬਜ਼ੀਆਂ ਵਿਚ ਮਸਾਲਿਆਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸੀ। ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਜਾਂਚ ਵਿਚ ਵਿਦਿਅਕ ਪੱਧਰ ਬੇਹੱਦ ਕਮਜ਼ੋਰ ਦੇਖਿਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਰੇਡ ਕੀਤੀ ਤਾਂ ਉਡ ਗਏ ਹੋਸ਼
ਮੌਕੇ ’ਤੇ ਬੁਲਾਏ ਸੀ. ਐੱਚ. ਟੀ. ਤੋਂ ਮੰਗਿਆ ਸਪੱਸ਼ਟੀਕਰਨ
ਡੀ. ਈ. ਓ. ਨੇ ਦੱਸਿਆ ਕਿ ਸਕੂਲ ਵਿਚ ਲਗਭਗ 600 ਵਿਦਿਆਰਥੀ ਹਨ ਅਤੇ ਸਿਰਫ 20 ਅਧਿਆਪਕ ਹਨ ਤੇ ਅਜਿਹੇ ’ਚ ਕਮਰਿਆਂ ਦੀ ਭਾਰੀ ਘਾਟ ਕਾਰਨ ਸਕੂਲ ਨੂੰ ਦੋ ਸ਼ਿਫਟਾਂ ਵਿਚ ਚਲਾਉਣ ਦੇ ਨਿਰਦੇਸ਼ ਮੌਕੇ ਤੇ ਹੀ ਦਿੱਤੇ ਗਏ। ਡੀ.ਈ.ਓ. ਨੇ ਕਿਹਾ ਕਿ ਸਕੂਲ ਵਿਚ ਅਨੁਸ਼ਾਸਨ, ਸਫਾਈ ਅਤੇ ਸਿੱਖਿਆ ਦੇ ਪੱਧਰ ਵਿਚ ਤੁਰੰਤ ਸੁਧਾਰ ਦੀ ਲੋੜ ਹੈ। ਰਵਿੰਦਰ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਅਧਿਆਪਕ ਅੱਜ ਵੀ ਲਾਪ੍ਰਵਾਹੀ ਵਰਤ ਰਹੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਦੇ ਤਹਿਤ ਲਗਾਤਾਰ ਸੁਧਾਰ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੀ ਮੰਗ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਨਿਰੀਖਣ ਜਾਰੀ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲੌਰ ਦੇ ਪਿੰਡਾਂ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਵੋਟਰਾਂ 'ਚ ਭਾਰੀ ਉਤਸ਼ਾਹ
NEXT STORY