ਫਿਰੋਜ਼ਪੁਰ (ਮਲਹੋਤਰਾ) : ਥਾਣਾ ਮੱਲਾਂਵਾਲਾ ਪੁਲਸ ਵੱਲੋਂ ਰੇਤ ਚੋਰੀ ਦੇ ਦੋਸ਼ ਵਿਚ ਫੜਿਆ ਵਿਅਕਤੀ ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ। ਐੱਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਸੂਏ ਦੇ ਕੋਲ ਗਸ਼ਤ ਕਰ ਰਹੀ ਸੀ ਤਾਂ ਰੇਤ ਨਾਲ ਭਰਿਆ ਟਰਾਲਾ ਲੈ ਕੇ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਪਰਚੀ ਚੈਕ ਕਰਵਾਉਣ ਲਈ ਕਿਹਾ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਐਸ.ਆਈ. ਨੇ ਦੱਸਿਆ ਕਿ ਦੋਸ਼ੀ ਨੂੰ ਰੋਕ ਕੇ ਆਪਣੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਉਹ ਮੌਕਾ ਦੇਖ ਕੇ ਭੱਜ ਗਿਆ। ਰੇਤ ਨਾਲ ਭਰੇ ਟਰੈਕਟਰ ਟਰਾਲੇ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਅਣਪਛਾਤੇ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਅਤੇ ਮਾਈਨਿੰਗ ਐਕਟ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਰੱਖੜੀ ਤੋਂ ਪਹਿਲਾਂ ਸਕੇ ਭੈਣ-ਭਰਾ ਦੀ ਮੌਤ, ਇਕੋ ਚਿਖਾ 'ਤੇ ਸਸਕਾਰ, ਪਿੰਡ 'ਚ ਨਹੀਂ ਬਲਿਆ ਚੁੱਲ੍ਹਾ
NEXT STORY