ਜਲਾਲਾਬਾਦ (ਆਦਰਸ਼, ਜਤਿੰਦਰ)- ਥਾਣਾ ਸਿਟੀ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਟਿਵਾਣਾ ਕਲਾਂ ’ਚ ਪੰਜਾਬ ਦੇ ਡੀ.ਜੀ.ਪੀ. ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਨਸ਼ੀਲੀਆਂ ਗੋਲੀਆਂ ਦੀ ਵੱਡੀ ਤਸਕਰੀ ਦੇ ਮਾਮਲੇ ’ਚ ਸ਼ਾਮਲ ਨਸ਼ਾ ਤਕਸਰ ਦੇ ਘਰ ਦੇ ਬਾਹਰ ਪ੍ਰਾਪਰਟੀ ਨੂੰ ਫ਼੍ਰੀਜ਼ ਕਰਨ ਦੇ ਲਈ ਪੋਸਟਰ ਚਿਪਕਾਏ ਗਏ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਡੀ.ਐੱਸ.ਪੀ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ 20 ਮਈ, 2020 ਨੂੰ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਨੂੰ ਲੈ ਕੇ ਵਿਅਕਤੀ ਗੁਰਜੀਤ ਸਿੰਘ ਉਰਫ ਰਾਜੂ ਪੁੱਤਰ ਗੁਰਨਾਮ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਪਾਸੋਂ 6 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਅਤੇ ਉਸ ਦੀ ਮੁੱਢਲੀ ਪੁੱਛਗਿਛ ਦੌਰਾਨ 6 ਹਜ਼ਾਰ ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ, ਜਿਸ ਦੇ ਵਿਰੁੱਧ ਮਾਨਯੋਗ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੀ ਬਣਾਈ ਗਈ ਪ੍ਰਾਪਰਟੀ ਨੂੰ ਅਟੈਚ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ, ਜਿਸ ਦੇ ਤਹਿਤ ਪਿੰਡ ਟਿਵਾਣਾ ਕਲਾਂ ਵਿਖੇ 12 ਲੱਖ 77 ਹਜ਼ਾਰ ਰੁਪਏ ਦੀ ਪ੍ਰਾਪਰਟੀ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਫ੍ਰੀਜ਼ ਕੀਤੀ ਗਈ ਹੈ।
ਡੀ.ਐੱਸ.ਪੀ. ਜਤਿੰਦਰ ਸਿੰਘ ਗਿੱਲ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਪ੍ਰਾਪਰਟੀ ਜਾਂ ਗੱਡੀਆਂ ਬਣਾਉਂਦਾ ਹੈ ਤਾਂ ਉਹ ਬੱਚਿਆਂ ਦਾ ਭਵਿੱਖ ਨਹੀਂ ਹੈ ਅਤੇ ਹੱਥੀਂ ਕਿਰਤ ਕਰ ਕੇ ਬਣਾਈ ਗਈ ਪ੍ਰਾਪਰਟੀ ਹੀ ਮਨੁੱਖ ਲਈ ਅਹਿਮ ਸਾਧਨ ਹੈ। ਉਨ੍ਹਾਂ ਕਿਹਾ ਕਿ ਪਿੰਡ ਟਿਵਾਣਾ ਕਲਾਂ ’ਤੇ ਪੁਲਸ ਦੀ ਸਖ਼ਤ ਨਜ਼ਰ ਹੈ ਤੇ ਸਮੇਂ-ਸਮੇਂ ’ਤੇ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਮਾਰੀਆਂ ਕੈਂਚੀਆਂ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਥੈਲੇਸੀਮੀਆ ਨਾਲ ਪੀੜਤ ਬੱਚਿਆਂ ਨਾਲ ਫਾਜ਼ਿਲਕਾ ਪੁਲਸ ਮੁਖੀ ਨੇ ਬਿਤਾਏ ਖ਼ੁਸ਼ੀ ਦੇ ਪਲ, ਬੱਚਿਆਂ ਦੇ ਖਿੜੇ ਚਿਹਰੇ
NEXT STORY