ਮਲੋਟ, (ਗੋਇਲ)- ਬੇਕਾਬੂ ਵਾਹਨ ਦੀ ਟੱਕਰ ਕਾਰਨ ਪਿੰਡ ਪੰਨੀਵਾਲਾ ਵਿਖੇ ਇਕ ਪ੍ਰਵਾਸੀ ਮਜਦੂਰ ਦੀ ਮੌਤ ਹੋ ਗਈ ਜਦਕਿ ਉਸਦੇ 3 ਸਾਥੀ ਜਖਮੀ ਹੋ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਹ ਪਿੰਡ ਪੰਨੀਵਾਲਾ ਦੇ ਇੱਕ ਭੱਠੇ 'ਤੇ ਮਜਦੂਰੀ ਕਰਦੇ ਹਨ। ਜਦ ਉਹ ਇੱਕ ਦੁਕਾਨ ਤੋਂ ਰਾਸ਼ਨ ਲੈਣ ਲਈ ਇਕ ਖੋਖੇ 'ਤੇ ਖੜੇ ਸਨ ਤਾਂ ਅਚਾਨਕ ਪਿੱਛੋਂ ਆ ਰਹੀ ਪਿਕਅੱਪ ਗੱਡੀ ਨੇ ਖੋਖੇ 'ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਰਾਮਪਾਲ ਪੁੱਤਰ ਓਮ ਪ੍ਰਕਾਸ਼ ਵਾਸੀ ਬਲੋਨੀ ਜ਼ਿਲ੍ਹਾ ਦੋਸਾ ਰਾਜਸਥਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਜਿੰਦਰ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ, ਵਿਕਟਰਪਾਲ ਸਿੰਘ ਵਾਸੀ ਪਿੰਡ ਬੋਦੀਵਾਲਾ ਅਤੇ ਲਾਲ ਚੰਦ ਵਾਸੀ ਪਿੰਡ ਅਰਨੀਵਾਲਾ ਜਖਮੀ ਹੋ ਗਏ। ਪੁਲਸ ਨੇ ਮ੍ਰਿਤਕ ਦੇਹ ਦਾ ਸਰਕਾਰੀ ਹਸਪਤਾਲ ਮਲੋਟ ਵਿਖੇ ਪੋਸਟਮਾਰਟਮ ਕਰਵਾਉਣ ਤੋ ਬਾਅਦ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
500 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ
NEXT STORY