ਫਾਜ਼ਿਲਕਾ/ਜਲਾਲਾਬਾਦ (ਨਾਗਪਾਲ, ਕੇ.ਸਿੰਘ, ਆਦਰਸ਼, ਜਤਿੰਦਰ)- ਪੰਜਾਬ 'ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਤਾਂ ਲੁਟੇਰੇ ਵਾਰਦਾਤ ਸਮੇਂ ਕਤਲ ਕਰਨ ਤੋਂ ਵੀ ਨਹੀਂ ਡਰ ਰਹੇ। ਅਜਿਹਾ ਹੀ ਇਕ ਸਨਸਨੀਖੇਜ਼ ਮਾਮਲਾ ਫਾਜ਼ਿਲਕਾ-ਅਬੋਹਰ ਰੋਡ ’ਤੇ ਇਥੋਂ ਪੰਜ ਕਿਲੋਮੀਟਰ ਦੂਰ ਉਪ-ਮੰਡਲ ਦੇ ਪਿੰਡ ਬੰਨਵਾਲਾ ਹਨੂੰਵੰਤਾ ਤੋਂ ਆਇਆ ਹੈ, ਜਿੱਥੇ ਬੀਤੀ ਅੱਧੀ ਰਾਤ ਨੂੰ ਇਕ ਘਰ ’ਚ ਲੁੱਟ-ਖੋਹ ਕਰਨ ਲਈ ਵੜੇ ਲੁਟੇਰਿਆਂ ਵਲੋਂ ਬਜ਼ੁਰਗ ਜੋੜੇ ਦੀ ਕੁੱਟਮਾਰ ਮਗਰੋਂ ਬਜ਼ੁਰਗ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨ ’ਚ ਪਿੰਡ ਪੀੜਤ ਨਿਰਭੈ ਸਿੰਘ (82) ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਹਰਬੰਸ ਕੌਰ ਘਰ ਪਿੰਡ ’ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀਆਂ ਦੋ ਬੇਟੀਆਂ ਦਵਿੰਦਰ ਕੌਰ, ਸਤਿੰਦਰ ਕੌਰ ਅਤੇ ਬੇਟਾ ਜਗਜੀਤ ਸਿੰਘ ਉਰਫ ਜੱਜ ਤਿੰਨੋ ਹੀ ਅਸਟ੍ਰੇਲੀਆ ’ਚ ਰਹਿੰਦੇ ਹਨ। ਬੀਤੀ ਰਾਤ ਦੋਵੇਂ ਪਤੀ-ਪਤਨੀ ਖਾਣਾ ਖਾਣ ਤੋਂ ਬਾਅਦ ਆਪਣੇ-ਆਪਣੇ ਕਮਰਿਆਂ ’ਚ ਸੌਂ ਗਏ।
ਰਾਤ ਕਰੀਬ 1 ਵਜੇ ਤਿੰਨ ਲੁਟੇਰੇ ਘਰ ’ਚ ਦਾਖਲ ਹੋਏ। ਜਦੋਂ ਉਹ ਖੜਕਾ ਸੁਣ ਕੇ ਉੱਠਿਆ ਤਾਂ ਲੁਟੇਰਿਆਂ ਨੇ ਉਸ ਦੀ ਪਤਨੀ ਦੀਆਂ ਲੱਤਾਂ ਬੰਨੀਆਂ ਹੋਈਆਂ ਸਨ ਤੇ ਗਹਿਣਿਆਂ ਅਤੇ ਨਕਦੀ ਬਾਰੇ ਪੁੱਛ ਰਹੇ ਸਨ। ਜਦੋਂ ਉਹ ਉਸ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਲੁਟੇਰਿਆਂ ਨੇ ਉਸ ਨੂੰ ਵੀ ਫੜ੍ਹ ਕੇ ਉਸ ਦੀਆਂ ਲੱਤਾਂ ਬੰਨ੍ਹ ਦਿੱਤੀਆਂ। ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫ਼ਨਾਕ ਅੰਜਾਮ ; ਔਰਤ ਨੇ ਕੀਤੀ ਖ਼ੁਦਕੁਸ਼ੀ, ਅਗਲੇ ਹੀ ਦਿਨ ਸਾਥੀ ਨੇ ਵੀ ਤੋੜਿਆ ਦਮ
ਜਦੋਂ ਉਸ ਨੇ ਆਪਣੀਆਂ ਲੱਤਾਂ ਖੋਲ੍ਹ ਕੇ ਆਪਣੀ ਪਤਨੀ ਨੂੰ ਦੇਖਿਆ ਤਾਂ ਲੁਟੇਰਿਆਂ ਨੇ ਉਸ ਦਾ ਕਤਲ ਕਰ ਦਿੱਤਾ ਸੀ। ਰੌਲਾ ਪਾਉਣ ’ਤੇ ਪਿੰਡ ਵਾਸੀ ਇਕੱਠੇ ਹੋ ਗਏ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ। ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਮੀਂਹ ਨਾਲ 100 ਤੋਂ ਹੇਠਾਂ ਆਇਆ AQI, ਪਰ ਹਾਲੇ ਮੁੜ ਗਰਜਣਗੇ ਬੱਦਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਨਲੇਵਾ 'ਡੋਰ' ਨੇ ਲਈ ਇਕ ਹੋਰ ਜਾਨ ; ਗਲ਼ਾ ਕੱਟੇ ਜਾਣ ਮਗਰੋਂ ਨੌਜਵਾਨ ਨੇ ਹਸਪਤਾਲ 'ਚ ਤੋੜਿਆ ਦਮ
NEXT STORY