ਲੁਧਿਆਣਾ, (ਸਹਿਗਲ)- ਸਥਾਨਕ ਸਿਵਲ ਹਸਪਤਾਲ ਵਿਚ ਲਾਪਰਵਾਹੀ ਦੇ ਕੇਸ ਰੁਕਣ ਦਾ ਨਾਂ ਨਹੀਂ ਲੈ ਰਹੇ। ਸ਼ਨੀਵਾਰ ਇਕ ਉਦਾਹਰਣ ਉਸ ਸਮੇਂ ਸਾਹਮਣੇ ਆਈ ਜਦੋਂ ਇਕ ਗਰਭਵਤੀ ਡਾਕਟਰ ਦੀ ਉਡੀਕ ਵਿਚ ਦਮ ਤੋਡ਼ ਗਈ। ਉਸ ਦੇ ਪਰਿਵਾਰ ਦਾ ਦੋਸ਼ ਸੀ ਕਿ ਵਾਰ-ਵਾਰ ਡਾਕਟਰ ਨੂੰ ਬੁਲਾਉਣ ’ਤੇ ਵੀ ਉਸ ਨੂੰ ਦੇਖਣ ਨਹੀਂ ਆਇਆ। ਔਰਤ ਦੀ ਹਾਲਤ ਗੰਭੀਰ ਸੀ ਤੇ ਉਸ ਨੂੰ ਲਗਾਤਾਰ ਖੂਨ ਬਹਿ ਰਿਹਾ ਸੀ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਮਰੀਜ਼ ਦਾ ਇਲਾਜ ਕੀਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਇਸ ਹਫਤੇ ਵਿਚ ਇਕ ਬੱਚੀ ਦੀ ਮੌਤ ਹੋਣ ’ਤੇ ਵੀ ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼ ਲਗਾਏ ਗਏ ਸਨ ਜਿਸ ਕਾਰਣ ਖੂਬ ਹੰਗਾਮਾ ਵੀ ਹੋਇਆ ਸੀ।
ਵੰਦੇ ਭਾਰਤ ਐਕਸਪ੍ਰੈਸ ’ਤੇ ਲੁਧਿਆਣਾ ਆਊਟਰ ’ਤੇ ਵਰ੍ਹੇ ਪੱਥਰ
NEXT STORY