ਪਾਨੀਪਤ- ਮੌਤ ਇਨਸਾਨ ਨੂੰ ਕਦੋਂ ਆ ਜਾਵੇ, ਇਹ ਤਾਂ ਉਹ ਖ਼ੁਦ ਵੀ ਨਹੀਂ ਜਾਣਦਾ। ਸੋਚੋ ਤੁਸੀਂ ਖਾਣਾ ਖਾ ਰਹੇ ਹੋ ਅਤੇ ਤੁਹਾਡਾ ਕੋਈ ਆਪਣਾ ਹੀ ਖਾਣਾ ਖਾਂਦੇ ਸਮੇਂ ਬੇਹੋਸ਼ ਹੋ ਜਾਵੇ ਅਤੇ ਬੇਹੋਸ਼ੀ 'ਚ ਪ੍ਰਾਣ ਤਿਆਗ ਦੇਵੇ। ਹੈਰਾਨੀ ਜ਼ਰੂਰ ਹੋਵੇਗੀ, ਅਜਿਹਾ ਹੀ ਹੋਇਆ ਹੈ ਪਾਨੀਪਤ ਵਿਚ, ਜਿੱਥੇ ਆਪਣੇ ਬੱਚਿਆਂ ਨਾਲ ਖਾਣਾ ਖਾ ਰਹੀ ਸੀ ਅਤੇ ਕੁਝ ਦੇਰ ਵਿਚ ਉਸ ਦੀ ਮੌਤ ਹੋ ਗਈ। ਦਰਅਸਲ ਪਾਨੀਪਤ ਸ਼ਹਿਰ ਦੀ ਇਕ ਕਾਲੋਨੀ ਦੇ ਘਰ ਵਿਚ ਔਰਤ ਨੂੰ ਸੱਪ ਨੇ ਡੱਸ ਲਿਆ। ਜਿਸ ਤੋਂ ਬਾਅਦ ਔਰਤ ਜ਼ਮੀਨ 'ਤੇ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਉਸ ਦੇ ਮੂੰਹ ਤੋਂ ਝੱਗ ਆਉਣ ਲੱਗੀ। ਅਫੜੀ-ਦਫੜੀ 'ਚ ਪਰਿਵਾਰ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਚੈਕਅਪ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਸ਼੍ਰੀਪਾਲ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਯੂ. ਪੀ. ਦੇ ਬਦਾਯੂਪੁਰ ਦਾ ਰਹਿਣ ਵਾਲਾ ਹੈ। ਉਸ ਦੀ ਸੱਸ ਰਾਜਕੁਮਾਰੀ ਪਰਿਵਾਰ ਸਮੇਤ ਸ਼ਹਿਰ ਦੀ ਵਧਾਵਾਰਾਮ ਕਾਲੋਨੀ ਵਿਚ ਰਹਿੰਦੀ ਸੀ। ਸ਼ਨੀਵਾਰ ਦੀ ਰਾਤ ਨੂੰ ਉਹ ਆਪਣੇ ਬੱਚਿਆਂ ਨਾਲ ਘਰ ਵਿਚ ਖਾਣਾ ਖਾ ਰਹੀ ਸੀ। ਅਚਾਨਕ ਖਾਣਾ ਖਾਂਦੇ ਹੋਏ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ। ਜਿਸ ਤੋਂ ਬਾਅਦ ਉਸ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ, ਉਸ ਦੇ ਸਾਹ ਚੱਲ ਰਹੇ ਸਨ, ਜਿਸ ਮਗਰੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਵੇਰੇ ਜਦੋਂ ਕਮਰੇ ਵਿਚ ਵੇਖਿਆ ਕਿ ਬਿਸਤਰ ਕੋਲ ਇਕ ਸੱਪ ਸੀ, ਜਿਸ ਵਿਚ ਹਲ-ਚਲ ਹੋਈ। ਸੱਪ ਨੂੰ ਡੰਡਿਆਂ ਨਾਲ ਮਾਰਿਆ ਗਿਆ। ਜਿਸ ਤੋਂ ਬਾਅਦ ਰਾਜਕੁਮਾਰੀ ਦੀ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਹੋਇਆ ਕਿ ਉਸ ਨੂੰ ਸੱਪ ਨੇ ਡੱਸਿਆ ਹੈ। ਗਨੀਮਤ ਇਹ ਰਹੀ ਕਿ ਸੱਪ ਨੇ ਦੂਜੇ ਕਿਸੇ ਮੈਂਬਰ ਨੂੰ ਨਹੀਂ ਡੱਸਿਆ।
ਇਨਕਮ ਟੈਕਸ ਵਿਭਾਗ ਦਾ ਜੋ ਨਿਯਮ ਕਾਂਗਰਸ 'ਤੇ ਲਾਗੂ ਹੋਇਆ, ਉਹ ਭਾਜਪਾ 'ਤੇ ਲਾਗੂ ਕਿਉਂ ਨਹੀਂ ਹੁੰਦਾ : ਪ੍ਰਿਯੰਕਾ
NEXT STORY