ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 857 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 42 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 118157 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3603 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 23334 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 857 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1951623 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 169, ਜਲੰਧਰ 147, ਪਟਿਆਲਾ 77, ਐਸ. ਏ. ਐਸ. ਨਗਰ 39, ਅੰਮ੍ਰਿਤਸਰ 138, ਬਠਿੰਡਾ 21, ਗੁਰਦਾਸਪੁਰ 26, ਹੁਸ਼ਿਆਰਪੁਰ 30, ਫਿਰੋਜ਼ਪੁਰ 1, ਪਠਾਨਕੋਟ 20, ਸੰਗਰੂਰ 15, ਕਪੂਰਥਲਾ 35, ਫਰੀਦਕੋਟ 12, ਸ੍ਰੀ ਮੁਕਤਸਰ ਸਾਹਿਬ 10, ਫਾਜ਼ਿਲਕਾ 18, ਮੋਗਾ 24, ਰੋਪੜ 7, ਫਤਿਹਗੜ੍ਹ ਸਾਹਿਬ 4, ਬਰਨਾਲਾ 8, ਤਰਨਤਾਰਨ 15, ਐਸ. ਬੀ. ਐਸ. ਨਗਰ 23 ਅਤੇ ਮਾਨਸਾ ਤੋਂ 18 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 42 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਬਠਿੰਡਾ 'ਚ 3, ਫਰੀਦਕੋਟ 'ਚ 1, ਫਤਿਹਗੜ੍ਹ ਸਾਹਿਬ 1, ਗੁਰਦਾਸਪੁਰ 'ਚ 3, ਹੁਸ਼ਿਆਰਪੁਰ 'ਚ 3, ਜਲੰਧਰ 'ਚ 5, ਲੁਧਿਆਣਾ 'ਚ 10, ਸ੍ਰੀ ਮੁਕਤਸਰ ਸਾਹਿਬ 1, ਐਸ. ਬੀ. ਐਸ ਨਗਰ 'ਚ 2, ਪਠਾਨਕੋਟ 1, ਪਟਿਆਲਾ 'ਚ 9,ਰੋਪਡ਼ 'ਚ 1, ਸੰਗਰੂਰ 'ਚ 1 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
ਭੱਟੀ ਦੀ ਅਗਵਾਈ 'ਚ ਕੈਂਡਲ ਮਾਰਚ ਦੌਰਾਨ ਮੋਦੀ ਤੇ ਯੋਗੀ ਸਰਕਾਰ ਖਿਲਾਫ ਹੋਈ ਨਾਅਰੇਬਾਜੀ
NEXT STORY