ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੀ ਇਕ 22 ਸਾਲਾ ਲੜਕੀ ਨੇ ਮਲੇਸੀਆ 'ਚ ਗਲ 'ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਗਈ। ਜਿਸ ਸਮੇਂ ਲੜਕੀ ਨੇ ਆਤਮ ਹੱਤਿਆ ਕੀਤੀ ਉਸ ਸਮੇਂ ਉਹ ਵੀਡੀਓ ਕਾਲ 'ਤੇ ਲਾਈਵ ਸੀ ਅਤੇ ਲਾਈਵ ਹੁੰਦੇ ਹੋਏ ਹੀ ਉਸਨੇ ਆਤਮ ਹੱਤਿਆ ਕਰ ਲਈ। ਵੀਡੀਓ ਕਾਲ ਬਰਨਾਲਾ ਜ਼ਿਲ੍ਹੇ ਦੇ ਖੁੱਡੀ ਪਿੰਡ ਦੇ ਇਕ ਲੜਕੇ ਨਾਲ ਲੱਗੀ ਹੋਈ ਸੀ। ਲੜਕੀ ਦੀ ਮ੍ਰਿਤਕ ਦੇਹ ਅੱਜ ਬਰਨਾਲਾ ਵਿਖੇ ਆਈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਲੜਕੀ ਨੂੰ ਦੋ ਲੜਕੇ ਤੰਗ ਕਰਦੇ ਸਨ। ਜਿਸ ਤੋਂ ਦੁਖੀ ਹੋ ਕੇ ਲੜਕੀ ਨੇ ਆਤਮ ਹੱਤਿਆ ਕੀਤੀ। ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਮਿਲਨ ਸਿੰਘ ਉਰਫ ਘੁੱਗੀ ਤੰਗ ਪ੍ਰੇਸ਼ਾਨ ਕਰਦਾ ਸੀ।
ਇਸ ਸਬੰਧੀ 27 ਜੁਲਾਈ 2019 ਨੂੰ 181 ਨੰਬਰ 'ਤੇ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਉਸ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਫਿਰ ਉਨ੍ਹਾਂ ਨੇ ਆਪਣੀ ਲੜਕੀ ਨੂੰ ਮਲੇਸ਼ੀਆ ਭੇਜ ਦਿੱਤਾ ਪਰ ਉਥੇ ਵੀ ਮਿਲਨ ਸਿੰਘ ਉਰਫ ਘੁੱਗੀ ਵਾਸੀ ਖੁੱਡੀ ਅਤੇ ਅਮਨਦੀਪ ਸਿੰਘ ਉਰਫ ਦੀਪ ਵਾਸੀ ਜ਼ਿਲ੍ਹਾ ਲੁਧਿਆਣਾ ਨੇ ਉਸ ਦੀ ਲੜਕੀ ਨੂੰ ਫੋਨ ਕਰਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੇਰੀਆਂ ਫੋਟੋਆਂ ਅਸੀਂ ਇੰਟਰਨੈਟ 'ਤੇ ਪਾ ਦੇਵਾਂਗੇ ਜੇਕਰ ਤੂੰ ਸਾਨੂੰ ਪੈਸੇ ਨਾ ਭੇਜੇ। ਉਸ ਦੀ ਲੜਕੀ ਡਰ ਦੇ ਮਾਰੇ ਮਿਲਨ ਸਿੰਘ ਘੁੱਗੀ ਨੂੰ ਪੈਸੇ ਭੇਜਦੀ ਰਹੀ। ਇਸ ਤੋਂ ਬਾਅਦ ਉਸ ਦੀ ਲੜਕੀ ਦੀਆਂ ਮਿਲਨ ਸਿੰਘ ਉਰਫ ਘੁੱਗੀ ਅਤੇ ਅਮਨਦੀਪ ਨੇ ਫੇਸਬੁੱਕ 'ਤੇ ਫੇਕ ਆਈ.ਡੀ. ਬਣਾਕੇ ਫੋਟੋਆਂ ਪਾ ਦਿੱਤੀਆਂ। ਫਿਰ ਵਟਸਐਪ ਵੀਡੀਓ ਕਾਲ ਲਗਾਕੇ ਬਲੈਕਮੇਲ ਕਰਨ ਲੱਗ ਪਏ। ਫਿਰ ਉਨ੍ਹਾਂ ਦੀ ਲੜਕੀ ਨੇ ਵੀਡੀਓ ਕਾਲ 'ਤੇ ਹੀ ਮਿਲਨ ਸਿੰਘ ਉਰਫ ਘੁੱਗੀ ਸਾਹਮਣੇ ਮਲੇਸੀਆ ਵਿਚ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਲੜਕੀ ਦੇ ਫੋਨ ਵਿਚ ਲਾਸਟ ਕਾਲ ਵੀ ਮਿਲਨ ਸਿੰਘ ਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਲੜਕੀ ਰਹਿੰਦੀ ਸੀ, ਉਥੇ ਉਸ ਘਰ ਦੇ ਮਾਲਕਾਂ ਨੂੰ ਵੀ ਫੋਨ ਲਗਾਕੇ ਉਹ ਤੰਗ ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਪੁਲਸ ਨੂੰ ਅਪੀਲ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਦਿੱਲੀ 'ਚ ਸੀਟਾਂ ਨਾ ਦੇ ਕੇ ਭਾਜਪਾ ਨੇ ਅਕਾਲੀਆਂ ਨੂੰ ਦਿਖਾਈ ਅਸਲੀ ਔਕਾਤ : ਬਲਜਿੰਦਰ ਕੌਰ
NEXT STORY