ਲੁਧਿਆਣਾ, (ਗੌਤਮ): ਜਵਾਹਰ ਕੈਂਪ ਮਾਰਕੀਟ ਨੇੜੇ ਯਮਲਾ ਜੱਟ ਪਾਰਕ ਨੇੜੇ ਐਕਟਿਵਾ ’ਤੇ ਜਾਂਦੀ ਹੋਈ ਇੱਕ ਲੜਕੀ ਦੀ ਖੜੀ ਬੱਸ ਨਾਲ ਟੱਕਰ ਹੋ ਗਈ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਸ ਨੇ ਮ੍ਰਿਤਕ ਲੜਕੀ ਦੀ ਪਛਾਣ 28 ਸਾਲ ਦੀ ਰਮਨਦੀਪ ਕੌਰ ਵਜੋਂ ਕੀਤੀ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਯਮਲਾ ਜੱਟ ਪਾਰਕ ਦੇ ਬਾਹਰ ਅਕਸਰ ਪ੍ਰਾਈਵੇਟ ਬੱਸਾਂ ਖੜ੍ਹੀਆਂ ਹੁੰਦੀਆਂ ਹਨ। ਜਿਸ ਕਾਰਨ ਹਰ ਰੋਜ਼ ਹਾਦਸੇ ਹੁੰਦੇ ਰਹਿੰਦੇ ਹਨ। ਹਾਦਸੇ ਸਮੇਂ ਇੱਕ ਪ੍ਰਾਈਵੇਟ ਬੱਸ ਲੇਨ ਵਿਚ ਖੜ੍ਹੀ ਸੀ ਅਤੇ ਸਾਮਾਨ ਵਾਲੇ ਡਿੱਗੀ ਦਾ ਗੇਟ ਖੁੱਲ੍ਹਾ ਸੀ। ਜਦੋਂ ਲੜਕੀ ਬੱਸ ਨਾਲ ਟਕਰਾਈ ਤਾਂ ਡਿੱਗੀ ਦਾ ਗੇਟ ਬੰਦ ਹੋ ਗਿਆ ਅਤੇ ਲੜਕੀ ਗੇਟ ਦੇ ਵਿਚਕਾਰ ਫਸ ਗਈ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ੁਤਰਾਣਾ 'ਚ ਦੋ ਧੜਿਆਂ 'ਚ ਵੰਡੀ ਨਜ਼ਰ ਆਈ ਕਾਂਗਰਸ, ਸਟੇਜ 'ਤੇ ਚੜ੍ਹਨ ਲਈ ਉਲਝੇ ਆਗੂ
NEXT STORY