ਬੱਧਨੀ ਕਲਾਂ, (ਬੱਬੀ)- ਅੱਜ ਇੱਥੋਂ ਨੇਡ਼ਲੇ ਪਿੰਡ ਬੁੱਟਰ ਕਲਾਂ ਵਿਖੇ ਬਾਅਦ ਦੁਪਹਿਰ ਇਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਨੂੰ ਮੋਟਰ ਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਕੇ ਇਕ ਲੱਖ ਰੁਪਏ ਤੋਂ ਵੱਧ ਦੀ ਰਕਮ ਖੋਹ ਕੇ ਲੈ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਐਪ ਮਨੀ ਕੰਪਨੀ ਦਾ ਮੁਲਾਜ਼ਮ ਯਹੋਨਾ ਪੁੱਤਰ ਮਲਕੀਤ ਗਿੱਲ ਨਿਵਾਸੀ ਤਲਵੰਡੀ ਨੇਪਾਲਾ ਜ਼ਿਲਾ ਫਿਰੋਜ਼ਪੁਰ ਪਿੰਡ ਬੁੱਟਰ ਕਲਾਂ ਦੇ ਮੱਦੋਕੇ ਰੋਡ ਤੋਂ ਇਕ ਲੱਖ ਰੁਪਏ ਤੋਂ ਵੱਧ ਦੀ ਰਕਮ ਦੀ ਉਗਰਾਹੀ ਕਰ ਕੇ ਵਾਪਸ ਮੋਗਾ ਨੂੰ ਜਾ ਰਿਹਾ ਸੀ ਕਿ ਪਿੰਡ ਬੁੱਟਰ ਕਲਾਂ ਕੋਲ ਹੀ ਇਕ ਮੋਟਰਸਾਈਕਲ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਸਡ਼ਕ ਉਪਰ ਹੀ ਘੇਰ ਲਿਆ ਤੇ ਤਿੰਨ ਵਿਅਕਤੀ ਮੋਟਰਸਾਈਕਲ ਤੋਂ ਉਤਰੇ ਅਤੇ ਉਸ ਨਾਲ ਹੱਥੋਂ ਪਾਈ ਹੋਣ ਉਪਰੰਤ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਪੀਡ਼ਤ ਵਿਅਕਤੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਕਿਹਾ ਕਿ ਉਸਨੇ ਅਣਪਛਾਤੇ ਵਿਅਕਤੀਆਂ ਦਾ ਕਾਫੀ ਪਿੱਛਾ ਵੀ ਕੀਤਾ, ਪਰ ਉਹ ਭੱਜਣ ’ਚ ਸਫਲ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਮੰਗਲ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਕੇ ਜਾਂਚ ਸ਼ੁਰੂ ਕੀਤੀ। ਐਪ ਕੰਪਨੀ ਦੇ ਸੀਨੀਅਰ ਅਧਿਕਾਰੀ ਵੀ ਦੇਰ ਸ਼ਾਮ ਤੱਕ ਪਹੁੰਚ ਗਏ। ਪੁਲਸ ਵੱਲੋਂ ਅਣਪਛਾਤੇ ਲੁਟੇਰਿਆਂ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ।
ਬਾਦਲ ਨੇ ਸੁਖਬੀਰ 'ਤੇ ਹਮਲੇ ਨੂੰ ਦੱਸਿਆ ਕਾਂਗਰਸ ਦੀ ਸਾਜ਼ਿਸ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY