ਸੰਗਰੂਰ (ਬੇਦੀ, ਹਰਜਿੰਦਰ,ਰਾਜੇਸ਼ ਕੋਹਲੀ) : ਪੁਲਸ ਨੇ ਲੋਕਾਂ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਇਕ ਗੈਂਗਸਟਰ ਅਤੇ ਉਸ ਦੀ ਸਾਥਣ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਇਕ ਪਿਸਤੌਲ 315 ਬੋਰ ਅਤੇ 3 ਰੌਂਦ ਬਰਾਮਦ ਕੀਤੇ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਪੀ. ਪੀ. ਐੱਸ. ਕਪਤਾਨ ਪੁਲਸ ਨੇ ਦੱਸਿਆ ਕਿ ਡਾ. ਸੰਦੀਪ ਗਰਗ ਆਈ. ਪੀ. ਐੱਸ. ਐੱਸ. ਐੱਸ. ਪੀ. ਜ਼ਿਲਾ ਸੰਗਰੂਰ ਨੂੰ ਇਤਲਾਹ ਮਿਲੀ ਸੀ ਕਿ ਨਾਮੀ ਗੈਂਗਸਟਰ ਬੀਰ ਬਹਾਦਰ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਭਾਠੂਆਂ ਵੱਲੋਂ ਆਪਣੇ ਸਾਥੀਆਂ ਬਲਕਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭਾਠੂਆਂ, ਨਾਹਰ ਸਿੰਘ ਉਰਫ਼ ਬਿੱਲੂ ਪੁੱਤਰ ਗੁਰਜੰਟ ਸਿੰਘ ਵਾਸੀ ਕੋਟੜਾ ਲਹਿਲ, ਹੰਸਾ ਸਿੰਘ ਵਾਸੀ ਪੀਪਲੀ ਥਾਣਾ ਸਦਰ ਮਾਨਸਾ, ਲੀਲਾ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਾਮਝੇੜੀ ਥਾਣਾ ਮੂਣਕ, ਸੰਦੀਪ ਵਾਸੀ ਮੂਣਕ ਅਤੇ ਹਰਵਿੰਦਰ ਸਿੰਘ ਉਰਫ਼ ਸੋਮਾ ਪੁੱਤਰ ਅਜੈਬ ਸਿੰਘ ਵਾਸੀ ਭਾਠੂਆਂ ਅਤੇ ਸੰਗੀਤਾ ਉਰਫ਼ ਸੰਤੋਸ਼ ਨਾਲ ਸਾਜ਼ਿਸ਼ ਰਚ ਕੇ ਹਰੀਸ਼ ਕੁਮਾਰ ਵਾਸੀ ਹਨੂਮਾਨ ਕਾਲੋਨੀ ਫਰੀਦਾਬਾਦ ਨੂੰ 22.08.19 ਨੂੰ ਪਾਤੜਾਂ ਵਿਖੇ ਆਪਣੇ ਦਫ਼ਤਰ 'ਚ ਅਤੇ ਹੋਰ ਅਣਪਛਾਤੀ ਜਗ੍ਹਾ 'ਤੇ ਅਗਵਾ ਕਰ ਕੇ ਰੱਖਿਆ ਹੋਇਆ ਸੀ। ਬਹਾਦਰ ਸਿੰਘ ਉਰਫ਼ ਕਾਲਾ, ਉਕਤ ਦੇ ਸਾਥੀ ਨਾਹਰ ਸਿੰਘ ਉਰਫ਼ ਬਿੱਲੂ ਵੱਲੋਂ ਫਿਰੌਤੀ ਮੰਗਣ ਗਏ ਨੂੰ ਫਰੀਦਾਬਾਦ (ਹਰਿਆਣਾ) ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹਰੀਸ਼ ਕੁਮਾਰ ਨੂੰ ਆਪਣੀ ਗ੍ਰਿਫਤ 'ਚੋਂ ਛੱਡ ਦਿੱਤਾ ਸੀ, ਜਿਸ ਸਬੰਧ ਵਿਚ ਮੁਕੱਦਮਾ ਥਾਣਾ ਖੇੜੀਪੁਲ ਜ਼ਿਲਾ ਫਰੀਦਾਬਾਦ ਹਰਿਆਣਾ ਵਿਖੇ ਦਰਜ ਹੋਇਆ।
ਉਕਤ ਇਤਲਾਹ ਮਿਲਣ 'ਤੇ ਜ਼ਿਲਾ ਸੰਗਰੂਰ ਦੇ ਏਰੀਏ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਿੰਦਰ ਸਿੰਘ ਐੱਸ. ਪੀ. ਇਨ ਸੰਗਰੂਰ, ਮੋਹਿਤ ਅਗਰਵਾਲ ਡੀ. ਐੱਸ. ਪੀ. ਇਨ ਸੰਗਰੂਰ ਦੀ ਰਹਿਨੁਮਾਈ ਅਤੇ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ, ਸੀ. ਆਈ. ਏ. ਦੀ ਟੀਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸ. ਥ. ਪਰਮਜੀਤ ਸਿੰਘ ਸੀ. ਆਈ. ਏ. ਬਹਾਦਰ ਸਿੰਘ ਵਾਲਾ ਨੇ ਸਮੇਤ ਪੁਲਸ ਪਾਰਟੀ ਦੇ ਮੌੜਾਂ ਕੋਲ ਮੁਖਬਰੀ ਮਿਲਣ 'ਤੇ ਬੀਰ ਬਹਾਦਰ ਸਿੰਘ ਉਰਫ਼ ਕਾਲਾ ਨੂੰ ਸਮੇਤ ਮਹਿਲਾ ਸਾਥੀ ਸੰਗੀਤਾ ਪਿੰਡ ਬੱਲਮਗੜ੍ਹ ਜ਼ਿਲਾ ਫਰੀਦਾਬਾਦ ਹਰਿਆਣਾ ਨੂੰ ਕਾਬੂ ਕਰ ਕੇ ਬੀਰ ਬਹਾਦਰ ਪਾਸੋਂ ਇਕ ਪਿਸਤੌਲ ਦੇਸੀ ਸਮੇਤ 1 ਰੌਂਦ ਜ਼ਿੰਦਾ ਅਤੇ ਉਸ ਦੀ ਮਹਿਲਾ ਸਾਥੀ ਪਾਸੋਂ 2 ਰੌਂਦ 315 ਬੋਰ ਜ਼ਿੰਦਾ ਬਰਾਮਦ ਹੋਣ 'ਤੇ ਅਸਲਾ ਐਕਟ ਤਹਿਤ ਥਾਣਾ ਛਾਜਲੀ 'ਚ ਮਾਮਲਾ ਦਰਜ ਕੀਤਾ।
ਵੱਖ-ਵੱਖ ਥਾਣਿਆਂ 'ਚ 17 ਮੁਕੱਦਮੇ ਹਨ ਦਰਜ
ਬੀਰ ਬਹਾਦਰ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਭਾਠੂਆਂ ਖਿਲਾਫ਼ ਜ਼ਿਲਾ ਪਟਿਆਲਾ, ਸੰਗਰੂਰ, ਮਾਨਸਾ ਅਤੇ ਜੀਂਦ ਹਰਿਆਣਾ ਵਿਖੇ ਲੋਕਾਂ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦੇ 17 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਬੀਰ ਬਹਾਦਰ ਦਾ ਨਾਂ ਜ਼ਿਲਾ ਸੰਗਰੂਰ ਦੇ ਗੈਂਗਸਟਰਾਂ ਦੀ ਲਿਸਟ 'ਚ ਵੀ ਹੈ।
7 ਕੀਟਨਾਸ਼ਕ ਵਿਕਰੇਤਾਵਾਂ ਦੇ ਲਾਇਸੈਂਸ ਮੁਅੱਤਲ
NEXT STORY