ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਦੁਬਈ ਵਿਖੇ ਬੁਰੇ ਹਲਾਤਾਂ ’ਚ ਜੀਵਨ ਬਸਰ ਕਰ ਰਹੀਆਂ 12 ਭਾਰਤੀ ਜਨਾਨੀਆਂ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ ਵਾਪਸ ਲਿਆਂਦਾ ਗਿਆ। ਇਹਨਾਂ ਵਿਚੋਂ ਇਕ ਜਨਾਨੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਹੈ ਜਿਸਨੇ ਉਥੋਂ ਦੇ ਮਾੜੇ ਹਲਾਤਾਂ ਬਾਰੇ ਚਾਨਣਾ ਪਾਇਆ। ਇਹ ਜਨਾਨੀ ਤਿੰਨ ਮਹੀਨੇ ਪਹਿਲਾਂ ਦੁਬਈ ਗਈ ਸੀ ਪਰ ਉਥੇ ਏਜੰਟ ਨੇ ਇਹਨਾਂ 12 ਜਨਾਨੀਆਂ ਨੂੰ ਅਗੇ ਭੇਜ ਦਿੱਤਾ ਅਤੇ ਇਹਨਾਂ ਨੂੰ ਇਕ ਕਮਰੇ ਵਿਚ ਬੰਦ ਰਖਿਆ ਗਿਆ।
ਇਹ ਵੀ ਪੜ੍ਹੋ: ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)
ਇਸ ਜਨਾਨੀ ਨੇ ਦੱਸਿਆ ਕਿ ਉਹ ਆਪਣੀ ਇਕ ਔਰਤ ਰਿਸ਼ਤੇਦਾਰ ਜਿਸਨੇ ਉਸ ਨੂੰ ਚੰਗੀ ਤਨਖਾਹ ਦਾ ਲਾਲਚ ਦਿੱਤਾ ਸੀ ਦੇ ਕਹਿਣ ਤੇ ਦੁਬਈ ਗਈ। ਘਰ ’ਚ ਗਰੀਬੀ ਕਾਰਨ ਉਸਨੇ ਇਹ ਕਦਮ ਚੁੱਕਿਆ, ਦੁਬਈ ਜਾਂ ਉਹਨਾਂ ਨੂੰ ਇਕ ਏਜੰਟ ਨੇ ਇਕ ਕੰਪਨੀ ਮਾਲਕ ਦੇ ਹਵਾਲੇ ਕਰ ਦਿੱਤਾ ਜਿਸਨੇ ਕੰਮ ਦੀ ਬਜਾਇ ਉਹਨਾਂ 12 ਕੁੜੀਆਂ ਨੂੰ ਇਕ ਕਮਰੇ ਵਿਚ ਬੰਦ ਰਖਿਆ ਅਤੇ ਕਦੇ ਕਦਾਈ ਉਹਨਾਂ ਨੂੰ ਥੋੜੇ ਚਾਵਲ ਖਾਣ ਨੂੰ ਦਿੱਤੇ ਜਾਂਦੇ। ਜਦ ਉਹ ਕੰਮ ਲਈ ਕਹਿੰਦੀਆਂ ਜਾਂ ਭਾਰਤ ਵਾਪਸੀ ਲਈ ਕਹਿੰਦੀਆਂ ਤਾਂ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ।ਉਹਨਾਂ ਕਿਸੇ ਤਰਾਂ ਡਾ.ਐਸ.ਪੀ.ਸਿੰਘ ਓਬਰਾਏ ਨਾਲ ਸੰਪਰਕ ਕੀਤਾ ਅਤੇ ਵਾਪਸੀ ਹੋਈ। ਉਨ੍ਹਾਂ ਦੀ ਵਾਪਸੀ ਤੇ ਖਰਚ ਵੀ ਟਰੱਸਟ ਵਲੋਂ ਕੀਤਾ ਗਿਆ। ਇਸ ਮੌਕੇ ਟਰੱਸਟ ਦੀ ਸਥਾਨਕ ਇਕਾਈ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਵਿਦੇਸ਼ ਜਾਣਾ ਹੈ ਤਾਂ ਪਹਿਲਾ ਹੀ ਸਭ ਕਾਗਜ, ਕੰਪਨੀ ਆਦਿ ਕਨਫਰਮ ਕਰਕੇ ਜਾਇਆ ਜਾਵੇ ਤਾਂ ਜੋਂ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਗੁਰਬਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਪਾਲ ਸਿੰਘ,ਅਰਵਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਸਾਜਨ ਆਦਿ ਹਾਜਰ ਸਨ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ
ਜਦ ਮਾਂ ਪੁਤਰ ਹੰਝੂ ਨਾ ਰੋਕ ਸਕੇ
ਦੁਬਈ ਵਿਖੇ ਬੁਰੇ ਹਲਾਤਾਂ ਚ ਰਹਿ ਰਹੀ ਮਾਂ ਜਦ ਅਜ ਸਰਬੱਤ ਦਾ ਭਲਾ ਟਰੱਸਟ ਦੇ ਸਦਕਾ ਵਾਪਸ ਆਪਣੀ ਧਰਤੀ ਤੇ ਆਈ ਤਾਂ ਇਸ ਦੌਰਾਨ ਮਾਂ ਨੂੰ ਲੈਣ ਪਹੁੰਚੇ ਪੁੱਤ ਨੇ ਮਾਂ ਨੂੰ ਘੁੱਟ ਗਲਵਕੜੀ ’ਚ ਲਿਆ ਅਤੇ ਮਾਂ ਪੁੱਤ ਹੰਝੂ ਨਾ ਰੋਕ ਸਕੇ। ਇਸ ਦੌਰਾਨ ਹਾਜਰ ਟਰੱਸਟ ਦੇ ਅਹੁਦੇਦਾਰ ਵੀ ਭਾਵੁਕ ਹੋ ਗਏ।
'ਟਰੈਕਟਰ ਪਰੇਡ' 'ਚ ਸ਼ਾਮਲ ਹੋਣ ਲਈ 'ਕਿਸਾਨ' ਦਾ ਜਨੂੰਨ, 2 ਲੱਖ ਖਰਚ ਕੇ ਟਰਾਲੀ ਦੀ ਬਣਾ ਦਿੱਤੀ ਬੱਸ (ਤਸਵੀਰਾਂ)
NEXT STORY