ਸੰਗਰੂਰ (ਹਨੀ ਕੋਹਲੀ): ਸੰਗਰੂਰ ਦੇ ਲਹਿਰਾਗਾਗਾ ’ਚ ਗਾਗਾ ਪਿੰਡ ਦੇ ਇਕ ਨੌਜਵਾਨ ਨੇ 26 ਜਨਵਰੀ ਦੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਪੰਜਾਬ ਹਰਿਆਣਾ ਦੀ ਆਪਸੀ ਪਿਆਰ ਨੂੰ ਦਰਸਾਉਂਦੀ ਗੱਡੀ ਨੂੰ ਕਿਸਾਨੀ ਰੰਗ ’ਚ ਰੰਗਿਆ ਹੈ, ਜਿਸ ’ਤੇੇ ਪੰਜਾਬ ਹਰਿਆਣਾ ਦੇ ਲਈ ਸ਼ੇਅਰ ਵੀ ਲਿਖੇ ਗਏ ਹਨ ਅਤੇ ਪੰਜਾਬ ਅਤੇ ਹਰਿਆਣਾ ਦੇ ਬਾਰੇ ’ਚ ਲਿਖਿਆ ਗਿਆ ਹੈ ਤਸਵੀਰਾਂ ਦੇ ਰਾਹੀਂ ਦੋਵਾਂ ਦੀ ਏਕਤਾ ਨੂੰ ਦਰਸਾਇਆ ਗਿਆ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਉਦੇਸ਼ ਆਪਣੀ ਗੱਡੀ ਨੂੰ ਇਸ ਤਰ੍ਹਾਂ ਬਣਾਉਣ ਦਾ ਇਹ ਸੀ ਕਿ ਲੋਕਾਂ ਨੂੰ ਕੁੱਝ ਵੱਖ ਮਿਲ ਸਕੇ ਅਤੇ ਲੋਕਾਂ ’ਚ ਕੁੱਝ ਜੋਸ਼ ਭਰਿਆ ਜਾ ਸਕੇ, ਕਿਉਂਕਿ ਸਰਕਾਰ ਨੇ ਜੋ ਪੰਜਾਬ ਅਤੇ ਹਰਿਆਣਾ ਨੂੰ ਵੱਖ ਕਰਨਾ ਚਾਹੁੰਦੀ ਸੀ ਅਤੇ ਉਨ੍ਹਾਂ ਨੂੰ ਸਰਕਾਰਾਂ ਦੇ ਕਾਰਨ 29 ਸੂਬਿਆਂ ਦੇ ਲੋਕਾਂ ਇਕ ਹੋ ਗਏ ਹਨ ਅਤੇ ਇਕੱਠੇ ਸਰਕਾਰ ਦੇ ਖ਼ਿਲਾਫ ਲੜ ਰਹੇ ਹਨ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ
ਗੁਰਲਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਜਿਵੇਂ-ਜਿਵੇਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ, ਦਿੱਲੀ ਕਿਸਾਨ ਸੰਘਰਸ਼ ’ਚ ਜਾਂਦੇ ਰਹਿੰਦੇ ਹਨ, ਕਿਉਂਕਿ ਉਹ ਪ੍ਰਾਈਵੇਟ ਨੌਕਰੀ ਕਰਦੇ ਹਨ। ਇਸ ਲਈ ਉਨ੍ਹਾਂ ਦੇ 2 ਹੋਰ ਸਾਥੀਆਂ ਨੇ ਮਿਲ ਕੇ ਇਕ ਸਕੀਮ ਬਣਾਈ ਕਿ ਕੁੱਝ ਇਸ ਤਰ੍ਹਾਂ ਦਾ ਬਣਾਇਆ ਜਾਵੇ ਤਾਂਕਿ ਦਿੱਲੀ ਜਾਣ ਵਾਲੇ ਰਸਤੇ ’ਚ ਜੋ ਵੀ ਵਿਅਕਤੀ ਮਿਲੇ, ਉਸ ’ਚ ਵੀ ਜੋਸ਼ ਭਰਿਆ ਜਾ ਸਕੇ ਅਤੇ ਉਸ ਨੂੰ ਵੀ ਇਸ ਕਿਸਾਨ ਸੰਘਰਸ਼ ਦੇ ਬਾਰੇ ’ਚ ਪਤਾ ਚੱਲ ਸਕੇ, ਜਿਸ ਦੇ ਚੱਲਦੇ ਉਨ੍ਹਾਂ ਨੇ ਇਸ ਗੱਡੀ ਨੂੰ ਇਸ ਤਰੀਕੇ ਨਾਲ ਪੇਂਟ ਕਰਵਾਇਆ ਹੈ ਅਤੇ ਜਿਸ ’ਤੇ ਕਿਸਾਨਾਂ ਦੇ ਹੱਕ ’ਚ ਸਲੋਗਨ ਵੀ ਲਿਖੇ ਹਨ ਅਤੇ ਤਸਵੀਰਾਂ ਵੀ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਲੁਧਿਆਣਾ: ਕਿਸਾਨੀ ਘੋਲ 'ਚ ਜਾਨ ਗੁਆਉਣ ਵਾਲੇ 4 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ 20 ਲੱਖ ਰੁਪਏ: ਡੀ.ਸੀ
ਇਹ ਵੀ ਪੜ੍ਹੋ: ਧਮਕੀਆਂ ਤੋਂ ਡਰਨ ਦੀ ਲੋੜ ਨਹੀਂ, ਸਮਾਂ ਆਉਣ ’ਤੇ ਗਿਣ-ਗਿਣ ਬਦਲੇ ਲਵਾਂਗੇ : ਸੁਖਬੀਰ ਬਾਦਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨਗਰ ਕੌਂਸਲ ਚੋਣਾਂ ਲਈ 'ਆਪ' ਵੱਲੋਂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
NEXT STORY