ਮਾਨਸਾ(ਮਿੱਤਲ) - ਮਾਨਸਾ ਦੀ ਨਵ-ਨਿਯੁਕਤ ਐੱਸ.ਡੀ.ਐੱਮ ਡਾ: ਸ਼ਿਖਾ ਭਗਤ ਨੇ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਲੋਕਾਂ ਨੂੰ ਕੰਮ-ਕਾਜ ਲਈ ਆਉਣ ਵਾਸਤੇ ਅਤੇ ਕੰਮਾਂ ਦੀ ਸੁਣਵਾਈ ਲਈ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਵੀ ਕੰਮ-ਧੰਦੇ ਸੰਬੰਧੀ ਕੋਈ ਸ਼ਿਕਾਇਤ ਜਾਂ ਕੋਈ ਦਿੱਕਤ ਹੋਵੇ ਤਾਂ ਉਹ ਦਫਤਰੀ ਸਮੇਂ ਕਿਸੇ ਵੇਲੇ ਵੀ ਮੈਨੂੰ ਮਿਲ ਕੇ ਫੌਰੀ ਤੌਰ 'ਤੇ ਦੱਸ ਸਕਦਾ ਹੈ। ਜਿਸ ਨੂੰ ਮੌਕੇ 'ਤੇ ਹੱਲ ਕੀਤਾ ਜਾਵੇਗਾ। ਐੱਸ.ਡੀ.ਐੱਮ ਮਾਨਸਾ ਡਾ: ਸ਼ਿਖਾ ਭਗਤ ਨੇ ਕਿਹਾ ਕਿ ਕੋਰੋਨਾ ਦਾ ਕਹਿਰ ਅੱਜ ਦੇ ਸਮੇਂ ਵਿਚ ਸਿਖਰਾਂ ਤੇ ਹੈ। ਸਾਨੂੰ ਇਸ ਤੋਂ ਬਚਾਅ ਲਈ ਖੁਦ ਵੀ ਆਪਣੇ ਤੌਰ 'ਤੇ ਪ੍ਰਬੰਧ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇੱਕ-ਦੂਜੇ ਦੇ ਸੰਪਰਕ ਵਿਚ ਆ ਕੇ ਫੈਲਣ ਵਾਲੀ ਬਿਮਾਰੀ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ, ਜਾਗਰੂਕ ਦੇ ਨਾਲ-ਨਾਲ ਮਾਸਕ ਪਹਿਣ ਕੇ ਰੱਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਿਮਾਰੀ ਦੇ ਖਾਤਮੇ ਲਈ ਯਤਨਸ਼ੀਲ ਹਾਂ। ਮਾਨਸਾ ਜਿਲ੍ਹੇ ਦੇ ਲੋਕ ਪ੍ਰਸ਼ਾਸ਼ਨ ਅਤੇ ਅਧਿਕਾਰੀਆਂ ਦਾ ਸਹਿਯੋਗ ਕਰਨ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਸਕੀਮਾਂ ਦਾ ਹਰ ਲੋੜਵੰਦ ਨੂੰ ਫਾਇਦਾ ਦਿੱਤਾ ਜਾਵੇਗਾ। ਇਸ ਵਾਸਤੇ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ, ਕਲੱਬਾਂ, ਮੋਹਤਬਰ ਵਿਅਕਤੀਆਂ ਨਾਲ ਸਹਿਯੋਗ ਬਣਾ ਕੇ ਕੰਮ ਕਰਨ।
ਲੁਧਿਆਣਾ : ਬਿਨਾਂ ਟੈਸਟ ਦੇ ਘੁੰਮ ਰਹੇ ਹਜ਼ਾਰਾਂ ਕੋਰੋਨਾ ਮਰੀਜ਼, 'ਕਮਿਊਨਿਟੀ ਸਪਰੈੱਡ' ਦਾ ਖ਼ਤਰਾ
NEXT STORY