ਲੁਧਿਆਣਾ, (ਹਿਤੇਸ਼)- ਵਾਰਡ ਨੰ. 28 ’ਚ ਪੇੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਇਕ ਵਿਅਕਤੀ ਵਲੋਂ ਖੁਦਕੁਸ਼ੀ ਦੀ ਚਿਤਾਵਨੀ ਦੇਣ ਦੇ ਰੂਪ ’ਚ ਅਪਣਾਇਆ ਗਿਆ ਫਾਰਮੂਲਾ ਕਾਮਯਾਬ ਹੋ ਗਿਆ, ਜਿਸ ਤਹਿਤ ਨਗਰ ਨਿਗਮ ਵਲੋਂ ਇਲਾਕੇ ਵਿਚ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
®ਇਸ ਮਾਮਲੇ ’ਚ ਪ੍ਰੇਮ ਨਗਰ, ਢੰਡਾਰੀ ਖੁਰਦ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਬੀਤੇ ਦਿਨੀਂ ਫੇਸਬੁੱਕ ਰਾਹੀਂ ਪੋਸਟ ਪਾ ਕੇ ਇਲਾਕੇ ਵਿਚ ਪੇਸ਼ ਆ ਰਹੀ ਸੀਵਰੇਜ ਜਾਮ ਦੀ ਸਮੱਸਿਆ ਦਾ ਮੁੱਦਾ ਉਠਾਇਆ ਗਿਆ ਸੀ। ਜਿਸ ਮੁਤਾਬਕ ਪਿਛਲੇ ਡੇਢ ਸਾਲ ਤੋਂ ਨਗਰ ਨਿਗਮ ਅਫਸਰਾਂ ਤੋਂ ਇਲਾਵਾ ਨੇਤਾਵਾਂ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ ਪਰ ਕੋਈ ਕਦਮ ਨਾ ਚੁੱਕੇ ਜਾਣ ਦੀ ਵਜ੍ਹਾ ਨਾਲ ਗੰਦਾ ਪਾਣੀ ਸੀਵਰੇਜ ਵਿਚੋਂ ਓਵਰ ਫਲੋਅ ਹੋ ਕੇ ਗਲੀਆਂ ’ਚ ਘੁੰਮਦਾ ਰਹਿੰਦਾ ਹੈ। ਇਸ ਕਾਰਨ ਹਰ ਪਾਸੇ ਗੰਦਗੀ ਤੇ ਬਦਬੂ ਦਾ ਮਾਹੌਲ ਹੈ ਅਤੇ ਬੀਮਾਰੀ ਫੈਲ ਰਹੀ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਤਕ ਸਮੱਸਿਆ ਹੱਲ ਨਾ ਹੋਣ ਦੀ ਹਾਲਤ ’ਚ ਆਤਮਦਾਹ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। ਇਸ ਤੋਂ ਬਾਅਦ ਨਗਰ ਨਗਮ ਦੇ ਅਫਸਰ ਇਕਦਮ ਹਰਕਤ ਵਿਚ ਆ ਗਏ ਹਨ, ਜਿਨ੍ਹਾਂ ਨੇ ਐਤਵਾਰ ਨੂੰ ਇਲਾਕੇ ਵਿਚ ਸਟਾਫ ਲਾ ਕੇ ਸੀਵਰੇਜ ਦੀ ਸਫਾਈ ਸ਼ੁਰੂ ਕਰਵਾ ਦਿੱਤੀ।
ਪਹਿਲਾਂ ਜ਼ੋਨ ਬੀ ਦਫਤਰ ’ਚ ਗੰਦਗੀ ਸੁੱਟਣ ਨੂੰ ਲੈ ਕੇ ਹੋ ਚੁੱਕੈ ਹੰਗਾਮਾ
ਇਥੇ ਦੱਸਣਾ ਉਚਿਤ ਹੋਵੇਗਾ ਕਿ ਪ੍ਰੇਮ ਨਗਰ ’ਚ ਸੀਵਰੇਜ ਜਾਮ ਦੀ ਸਮੱਸਿਆ ਨੂੰ ਲੈ ਕੇ ਹੀ ਇਲਾਕੇ ਦੇ ਲੋਕਾਂ ਵਲੋਂ ਕੁੱਝ ਦਿਨ ਪਹਿਲਾਂ ਜ਼ੋਨ ਬੀ ਦਫਤਰ ’ਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਇਲਾਕੇ ਵਿਚੋਂ ਗੰਦਗੀ ਨੂੰ ਡਰੰਮਾਂ ਵਿਚ ਭਰ ਕੇ ਲਿਆਏ ਲੋਕਾਂ ਨੇ ਨਗਰ ਨਿਗਮ ਦਫਤਰ ਦੇ ਗਲਿਆਰੇ ’ਚ ਸੁੱਟ ਦਿਤਾ ਤਾਂ ਉਨ੍ਹਾਂ ਦਾ ਮੁਲਾਜ਼ਮਾਂ ਨਾਲ ਵਿਵਾਦ ਹੋ ਗਿਆ ਅਤੇ ਕੁੱਝ ਲੋਕਾਂ ਖਿਲਾਫ ਪੁਲਸ ਕੇਸ ਵੀ ਦਰਜ ਹੋਇਆ ਸੀ।
ਵਾਰਡ ਨੰ. 28 ’ਚ ਸੀਵਰੇਜ ਜਾਮ ਦੀ ਸਮੱਸਿਆ ਕਾਫੀ ਜ਼ਿਆਦਾ ਹੈ, ਜਿਸ ਦੀ ਸਫਾਈ ਲਈ ਰੈਗੂਲਰ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਸ਼ਨੀਵਾਰ ਤੇ ਐਤਵਾਰ ਨੂੰ ਵੀ ਮੁਲਾਜ਼ਮ ਲਾਏ ਗਏ ਹਨ। -ਐੱਸ. ਈ., ਰਜਿੰਦਰ ਸਿੰਘ
ਗੰਨ ਪੁਆਇੰਟ ’ਤੇ ਡਰਾਈਵਰ ਤੋਂ ਖੋਹੀ ਗੱਡੀ
NEXT STORY