ਲੁਧਿਆਣਾ (ਹਿਤੇਸ਼)- ਐੱਮ. ਪੀ. ਰਵਨੀਤ ਬਿੱਟੂ ਦੇ ਬਿਨਾਂ ਅਲਾਟਮੈਂਟ 8 ਸਾਲ ਤੱਕ ਸਰਕਾਰੀ ਕੋਠੀ ’ਚ ਰਹਿਣ ਦੇ ਮਾਮਲੇ ’ਚ ਨਗਰ ਨਿਗਮ ਦੇ ਨਾਲ ਡੀ. ਸੀ. ਆਫਿਸ ਦੀ ਵੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਿੱਟੂ ਵੱਲੋਂ ਸੁਰੱਖਿਆ ਕਾਰਨਾਂ ਕਾਰਨ ਕੋਠੀ ਲਈ ਕੀਤੀ ਗਈ ਅਰਜ਼ੀ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਵੱਲੋਂ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਰੋਜ਼ ਗਾਰਡਨ ਨੇੜੇ ਸਥਿਤ ਇਸ ਕੋਠੀ ਨੂੰ ਡੀ. ਸੀ. ਪੂਲ ’ਚ ਟਰਾਂਸਫਰ ਕਰ ਦਿੱਤਾ ਗਿਆ। ਭਾਵੇਂ ਡੀ. ਸੀ. ਆਫਿਸ ਵੱਲੋਂ ਇਹ ਕੋਠੀ ਅਲਾਟ ਕਰਨ ਲਈ ਜਨਰਲ ਅਡਮਨਿਸਟ੍ਰੇਸ਼ਨ ਵਿਭਾਗ ਨੂੰ ਸਿਫਾਰਿਸ਼ ਭੇਜੀ ਗਈ ਪਰ ਉਥੋਂ ਇਹ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਚੋਣ ਪ੍ਰਚਾਰ 'ਚ ਨੰਬਰ ਇਕ 'ਤੇ ਚੱਲ ਰਹੀ 'ਆਪ' : ਮੁੱਖ ਮੰਤਰੀ ਭਗਵੰਤ ਮਾਨ
ਇਸ ਦੀ ਸੂਚਨਾ ਡੀ. ਸੀ. ਆਫਿਸ ਨੂੰ ਨਗਰ ਨਿਗਮ ਵੱਲੋਂ ਨਹੀਂ ਦਿੱਤੀ ਗਈ ਅਤੇ ਨਾ ਹੀ ਨਗਰ ਨਿਗਮ ਵੱਲੋਂ ਕਦੇ ਇਸ ਕੋਠੀ ਦੇ ਕਿਰਾਏ ਦੀ ਵਸੂਲੀ ਲਈ ਡੀ. ਸੀ. ਆਫਿਸ ਨਾਲ ਸੰਪਰਕ ਕੀਤਾ ਗਿਆ। ਇਸ ਦਾ ਖੁਲਾਸਾ ਬਿੱਟੂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਦਾਖਲ ਕਰਨ ਲਈ ਐੱਨ. ਓ. ਸੀ. ਲੈਣ ਲਈ ਅਪਲਾਈ ਕਰਨ ਦੇ ਦੌਰਾਨ ਹੋਇਆ। ਜਦ ਨਗਰ ਨਿਗਮ ਨੇ ਕੋਠੀ ਡੀ. ਸੀ. ਪੂਲ ਵਿਚ ਟਰਾਂਸਫਰ ਹੋਣ ਦੀ ਗੱਲ ਕਹੀ ਤਾਂ ਡੀ. ਸੀ. ਆਫਿਸ ਵੱਲੋਂ ਕੋਠੀ ਦੀ ਕਦੇ ਅਲਾਟਮੈਂਟ ਹੀ ਨਾ ਕਰਨ ਦਾ ਦਾਅਵਾ ਕੀਤਾ ਗਿਆ, ਜਿਸ ਦੇ ਆਧਾਰ ’ਤੇ ਨਗਰ ਨਿਗਮ ਵੱਲੋਂ 8 ਸਾਲ ਤੋਂ ਨਾਜਾਇਜ਼ ਤੌਰ ’ਤੇ ਕੋਠੀ ’ਚ ਰਹਿਣ ਦੇ ਦੋਸ਼ ’ਚ ਬਿੱਟੂ ਤੋਂ ਪੈਨਲਟੀ ਦੇ ਨਾਲ 1.84 ਕਰੋੜ ਦੀ ਵਸੂਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ CM ਮਾਨ
ਹੁਣ ਚੋਣ ਕਮਿਸ਼ਨ ਦੇ ਫੈਸਲੇ ਦਾ ਇੰਤਜ਼ਾਰ
ਬਿੱਟੂ ਵੱਲੋਂ ਨਾਮਜ਼ਦਗੀ ਦਾਖਲ ਕਰਨ ਲਈ ਜ਼ਰੂਰੀ ਐੱਨ. ਓ. ਸੀ. ਜਾਰੀ ਕਰਨ ’ਚ ਹੋਈ ਦੇਰੀ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਚੋਣ ਕਮਿਸ਼ਨ ਵੱਲੋਂ ਜੋ ਰਿਪੋਰਟ ਮੰਗੀ ਗਈ ਸੀ, ਉਹ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਭੇਜ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਰਿਪੋਰਟ ’ਚ ਜਿਥੇ ਐੱਨ. ਓ. ਸੀ. ਜਾਰੀ ਕਰਨ ’ਚ ਹੋਈ ਦੇਰੀ ਨੂੰ ਲੈ ਕੇ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਉਥੇ ਬਿੱਟੂ ਦੇ ਬਿਨਾਂ ਅਲਾਟਮੈਂਟ 8 ਸਾਲ ਤੱਕ ਸਰਕਾਰੀ ਕੋਠੀ ’ਚ ਰਹਿਣ ਦੇ ਘਟਨਾਚੱਕਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਗਰ ਨਿਗਮ ਦੇ ਅਫਸਰਾਂ ਵੱਲੋਂ ਕਿਰਾਇਆ ਵਸੂਲੇ ਬਿਨਾਂ ਬਿੱਟੂ ਨੂੰ ਐੱਨ. ਓ. ਸੀ. ਜਾਰੀ ਕਰਨ ਦਾ ਪਹਿਲੂ ਵੀ ਮੁੱਖ ਰੂਪ ’ਚ ਸ਼ਾਮਲ ਹੈ, ਜਿਸ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ CM ਮਾਨ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਾਜ ਨੇੜੇ ਹਿੰਦੂਸਤਾਨ ਬੀ.ਟੈਕ ਇੰਡੀਆ ਪ੍ਰਾਈਵੇਟ ਲਿਮਟਿਡ ਫੈਕਟਰੀ ਨੂੰ ਲੱਗੀ ਭਿਆਨਕ ਅੱਗ
NEXT STORY