ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਕੱਚਾ ਭਾਗਸਰ, ਬੱਲਮਗੜ੍ਹ ਅਤੇ ਜਲਾਲਾਬਾਦ ਰੋਡ ਆਦਿ 'ਤੇ ਗੰਦੇ ਅਤੇ ਜ਼ਹਿਰੀਲੇ ਪਾਣੀ ਨਾਲ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਮਨੁੱਖੀ ਸਿਹਤ ਲਈ ਖਤਰਨਾਕ ਹੋ ਸਕਦੀਆਂ ਹਨ। ਬੇਸ਼ਕ ਇਹ ਸਭ ਕੁਝ ਪ੍ਰਸ਼ਾਸਨ ਦੀ ਨੱਕ ਹੇਠ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਸ ਗੰਭੀਰ ਮਸਲੇ ਨੂੰ ਲੈ ਕੇ 'ਜਗਬਾਣੀ' ਵੱਲੋਂ ਇਸ ਹਫਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਠੇਕੇ 'ਤੇ ਜ਼ਮੀਨਾਂ ਲੈ ਕੇ ਮਾਲੀ ਲਾਉਂਦੇ ਹਨ ਖੇਤਾਂ 'ਚ ਸਬਜ਼ੀਆਂ
ਜ਼ਿਕਰਯੋਗ ਹੈ ਕਿ ਇਨ੍ਹਾਂ ਥਾਵਾਂ 'ਤੇ ਪਿਛਲੇਂ 3-4 ਦਹਾਕਿਆਂ ਤੋਂ ਸਬਜ਼ੀਆਂ ਲਾਈਆਂ ਜਾ ਰਹੀਆਂ ਹਨ। ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮਾਲੀਆ ਵਲੋਂ ਠੇਕੇ 'ਤੇ ਲਿਆ ਜਾਂਦਾ ਹੈ ਅਤੇ ਫਿਰ ਮਾਲੀ ਇਨ੍ਹਾਂ ਜ਼ਮੀਨਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨੂੰ ਤਿਆਰ ਕਰਦੇ ਹਨ।
ਸਬਜ਼ੀਆਂ ਨੂੰ ਸ਼ਹਿਰ ਦੇ ਸੀਵਰੇਜ ਦਾ ਲਗਾਇਆ ਜਾਂਦਾ ਹੈ ਗੰਦਾ ਪਾਣੀ
ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਕੱਚਾ ਭਾਗਸਰ ਰੋਡ ਦੇ ਨਾਲ-ਨਾਲ ਸੇਮ ਨਾਲੇ 'ਚ ਪਾ ਕੇ ਭਾਗਸਰ ਪਿੰਡ ਦੇ ਨੇੜੇ ਚੰਦ ਭਾਨ ਡਰੇਨ 'ਚ ਸੁੱਟਿਆ ਜਾਂਦਾ ਹੈ ਅਤੇ ਫਿਰ ਉਸੇ ਪਾਣੀ ਦੀ ਵਰਤੋਂ ਸਬਜ਼ੀਆਂ ਨੂੰ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਸੀਵਰੇਜ ਦੇ ਪਾਣੀ 'ਚ ਬਹੁਤੇ ਜ਼ਹਿਰੀਲੇ ਤੱਤ ਫੈਕਟਰੀਆ ਆਦਿ ਦੇ ਹੁੰਦੇ ਹਨ।
ਕੀ-ਕੀ ਸਬਜ਼ੀਆਂ ਹੋ ਰਹੀਆਂ ਹਨ ਤਿਆਰ
ਇਸ ਸਮੇਂ ਮਾਲੀਆਂ ਵੱਲੋਂ ਪਾਲਕ, ਮੇਥੇ, ਮੂਲੀਆ, ਸਰ੍ਹੋਂ ਦਾ ਸਾਗ, ਗੋਭੀ, ਧਨੀਆ, ਗਾਜਰਾ, ਮਿਰਚਾ, ਬੈਂਗਣ ਤੇ ਹਰੇ ਗੰਢੇ ਆਦਿ ਸਬਜ਼ੀਆਂ ਲੱਗਾ ਕੇ ਤਿਆਰ ਕੀਤੀਆਂ ਦਾ ਰਹੀਆਂ ਹਨ। ਇਸ ਤੋਂ ਪਹਿਲਾਂ ਕੱਦੂ, ਤੋਰੀਆ, ਅੱਲਾ, ਭਿੰਡੀ, ਗਵਾਰੇ ਦੀਆਂ ਫਲੀਆ, ਚੌਲੇ, ਟਿੰਡੋ ਅਤੇ ਪੇਠਾ ਆਦਿ ਵੀ ਤਿਆਰ ਕੀਤੇ ਜਾਂਦੇ ਸਨ।
ਸਰਕਾਰ ਅਤੇ ਪ੍ਰਸ਼ਾਸਨ ਦੇਵੇ ਧਿਆਨ
ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਹਰਗੋਬਿੰਦ ਕੌਰ, ਜੇ. ਡੀ. ਕਾਲਜ ਦੇ ਪ੍ਰਿੰਸੀਪਲ ਮਨਜੀਤ ਕੌਰ ਗਿੱਲ, ਪੰਜਾਬ ਪਬਲਿਕ ਸਕੂਲ ਲੱਖੇਵਾਲੀ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਅਤੇ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਪ੍ਰਬੰਧਕ ਸਾਗਰ ਪਰੂਥੀ ਨੇ ਕਿਹਾ ਕਿ ਸੀਵਰੇਜ ਦੇ ਮਾੜੇ ਪਾਣੀ ਨਾਲ ਤਿਆਰ ਕੀਤੀਆਂ ਜਾ ਰਹੀਆਂ ਸ਼ਬਜੀਆਂ ਮਨੁੱਖੀ ਸਿਹਤ ਨਾਲ ਖਿਲਵਾੜ ਹੈ, ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਕੇ ਰੱਖਿਆ ਹੋਇਆ ਹੈ। ਇਸੇ ਕਾਰਨ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸੇ ਪਾਸੇ ਤੁਰੰਤ ਧਿਆਨ ਦੇਣ ਦੀ ਗੱਲ ਕਹੀ ਹੈ।
ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
ਇਸ ਸਬੰਧ 'ਚ ਐੱਸ. ਡੀ. ਐੱਮ. ਰਾਜਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਈ ਸ਼ਹਿਰਾਂ 'ਚ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਲਈ ਪ੍ਰੋਜੈਕਟ ਲੱਗੇ ਹੋਏ ਹਨ। ਇਸ ਸਾਫ ਪਾਣੀ ਦੀ ਵਰਤੋਂ ਕਿਸਾਨਾਂ ਵਲੋਂ ਖੇਤਾਂ 'ਚ ਕੀਤੀ ਦਾ ਰਹੀ ਹੈ, ਜਿਸ ਦੀ ਆਮਦਨ ਸਰਕਾਰ ਨੂੰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਬੰਧ 'ਚ ਇਹ ਮਾਮਲਾ ਲਿਆਂਦਾ ਗਿਆ ਹੈ, ਜਿਸ 'ਤੇ ਲੋੜੀਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਪਰਾਲੀ ਨੂੰ ਲਗਾਈ ਅੱਗ
NEXT STORY