ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ) - ਪਿਛਲੇ ਤਿੰਨ ਸਾਲਾਂ ਤੋਂ ਬੱਸ ਸਟੈਂਡ ਦੇ ਸਾਹਮਣੇ ਵਾਲੀਆਂ 7 ਗਲੀਆਂ, ਜਿਸ ਵਿਚ ਸ਼ਨੀ ਮੰਦਰ ਵਾਲੀ ਗਲੀ ਅਤੇ ਆਸੇ-ਪਾਸੇ ਦੀਆਂ ਗਲੀਆਂ ਦਾ ਨਿਰਮਾਣ ਅੱਧ ਵਿਚਕਾਰ ਲਟਕਿਆ ਹੋਇਆ ਹੈ। ਦਫਤਰਾਂ ’ਚ ਤਿੰਨ ਸਾਲਾਂ ਤੋਂ ਮੁਹੱਲਾ ਵਾਸੀ ਧੱਕੇ ਖਾ ਰਹੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨੂੰ ਸਡ਼ਕ ਨਿਰਮਾਣ ਦਾ ਕੋਈ ਠੋਸ ਭਰੋਸਾ ਨਹੀਂ ਦਿੱਤਾ। ਇਸ ਗੱਲ ਤੋਂ ਦੁਖੀ ਹੋ ਕੇ ਮੁਹੱਲੇ ’ਚ ਰਹਿਣ ਵਾਲੇ ਵਿਅਕਤੀਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਨ ਵਾਲਿਆਂ ’ਚ ਵੱਡੀ ਗਿਣਤੀ ’ਚ ਅੌਰਤਾਂ ਵੀ
ਸ਼ਾਮਲ ਸਨ।
3 ਸਾਲਾਂ ਤੋਂ ਜੀਅ ਰਹੇ ਹਾਂ ਨਰਕ ਭਰੀ ਜ਼ਿੰਦਗੀ
ਗੱਲਬਾਤ ਕਰਦਿਆਂ ਮੁਹੱਲੇ ਦੀਆਂ ਅੌਰਤਾਂ ਨੀਲਮ ਗੋਇਲ, ਸੁਸ਼ਮਾ ਗੋਇਲ, ਰਿਸ਼ੂ, ਵੀਰਪਾਲ ਕੌਰ ਆਦਿ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਾਂ। 2016 ’ਚ ਸਾਡੇ ਮੁਹੱਲੇ ਦੀਆਂ ਸਡ਼ਕਾਂ ਪੁੱਟੀਆਂ ਗਈਆਂ ਸਨ। ਸਡ਼ਕਾਂ ਪੁੱਟਣ ਤੋਂ ਬਾਅਦ ਪੱਥਰ ਤਾਂ ਪਾ ਦਿੱਤਾ ਗਿਆ ਪਰ ਉਸ ’ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਪੱਥਰ ਬੁੱਡ਼ਕ ਕੇ ਸਾਡੇ ਘਰਾਂ ’ਚ ਆ ਜਾਂਦੇ ਹਨ। ਸਫਾਈ ਕਰ ਕੇ ਪਿਛੋਂ ਹਟਦੇ ਹਾਂ ਪਰ ਨਾਲ ਦੀ ਨਾਲ ਹੀ ਘਰ ’ਚ ਫਿਰ ਗੰਦਗੀ ਫੈਲ ਜਾਂਦੀ ਹੈ। ਪੱਥਰਾਂ ’ਚੋਂ ਮਿੱਟੀ ਧੂਡ਼ ਉਡ ਕੇ ਸਾਡੇ ਘਰਾਂ ’ਚ ਆ ਜਾਂਦੀ ਹੈ। ਮਿੱਟੀ ਨਾਲ ਘਰ ਦਾ ਫਰਨੀਚਰ ਵੀ ਖਰਾਬ ਹੋ ਗਿਆ ਹੈ। ਬਜ਼ੁਰਗਾਂ ਨੂੰ ਸਾਹ ਦੀ ਤਕਲੀਫ ਹੋ ਗਈ ਹੈ। ਇਸ ਦੇ ਬਾਵਜੂਦ ਸਾਡੇ ਮੁਹੱਲੇ ਦੀਆਂ ਸਡ਼ਕਾਂ ਦਾ ਨਿਰਮਾਣ ਨਹੀਂ ਕੀਤਾ ਗਿਆ।
®®ਦਫਤਰਾਂ ਅਤੇ ਲੀਡਰਾਂ ਕੋਲ ਧੱਕੇ ਖਾ ਕੇ ਗਏ ਹਾਂ ਥੱਕ
ਗੱਲਬਾਤ ਕਰਦਿਆਂ ਮੁਹੱਲਾ ਵਾਸੀ ਮਦਨ ਭੋਲਾ ਨੇ ਕਿਹਾ ਕਿ ਮੁਹੱਲੇ ਦੀਆਂ ਗਲੀਆਂ ਦੇ ਸਡ਼ਕ ਨਿਰਮਾਣ ਨੂੰ ਲੈ ਕੇ ਪਹਿਲਾਂ ਤਾਂ ਅਸੀਂ ਨਗਰ ਕੌਂਸਲ ਦੇ ਦਫਤਰ ’ਚ ਗਏ। ਨਗਰ ਕੌਂਸਲ ਦੇ ਦਫਤਰ ’ਚ ਕਿਹਾ ਗਿਆ ਕਿ ਤੁਹਾਡੀਆਂ ਗਲੀਆਂ ਦਾ ਨਿਰਮਾਣ ਸੀਵਰੇਜ ਬੋਰਡ ਵੱਲੋਂ ਕੀਤਾ ਜਾਵੇਗਾ। ਅਸੀਂ ਸੀਵਰੇਜ ਬੋਰਡ ਦੇ ਦਫਤਰ ਗਏ ਪਰ ਉਥੇ ਸਾਨੂੰ ਕੋਈ ਭਰੋਸੇਯੋਗ ਤਸੱਲੀ ਨਹੀਂ ਦਿੱਤੀ ਗਈ। ਕਈ ਵਾਰ ਅਸੀਂ ਇਨ੍ਹਾਂ ਦਫਤਰਾਂ ਦੇ ਗੇਡ਼ੇ ਲਗਾ ਚੁੱਕੇ ਹਾਂ ਪਰ ਕਿਸੇ ਨੇ ਸਾਨੂੰ ਰਾਹ ਨਹੀਂ ਪਾਇਆ। ਫਿਰ ਅਸੀਂ ਅਧਿਕਾਰੀਆਂ ਤੋਂ ਦੁਖੀ ਹੋ ਕੇ ਲੀਡਰਾਂ ਕੋਲ ਗੇਡ਼ੇ ਲਗਾਏ ਪਰ ਕਿਸੇ ਵੀ ਲੀਡਰ ਨੇ ਸਾਨੂੰ ਰਾਹ ਨਹੀਂ ਪਾਇਆ। ਕੋਈ ਲੀਡਰ ਕਹਿ ਰਿਹਾ ਹੈ ਸਾਡੀ ਸਰਕਾਰ ਨਹੀਂ, ਕੋਈ ਲੀਡਰ ਕਹਿ ਰਿਹਾ ਹੈ ਕਿ ਮੈਂ ਐੱਮ. ਐੱਲ. ਏ. ਨਹੀਂ, ਐੱਮ. ਐੱਲ. ਏ. ਕਹਿ ਰਿਹਾ ਹੈ ਸਾਡੀ ਸਰਕਾਰ ਨਹੀਂ, ਹਰ ਪਾਸੇ ਅਸੀਂ ਗੇਡ਼ੇ ਲਗਾ ਕੇ ਥੱਕ ਚੁੱਕੇ ਹਾਂ ਪਰ ਅਜੇ ਤੱਕ ਸਾਡੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ।
®ਸਡ਼ਕ ਦਾ ਨਿਰਮਾਣ ਨਹੀਂ ਹੋਇਆ ਤਾਂ 2000 ਦੇ ਕਰੀਬ ਵੋਟਰ ਨਹੀਂ ਲੈਣਗੇ ਲੋਕ ਸਭਾ ਦੀਆਂ ਚੋਣਾਂ ’ਚ ਹਿੱਸਾ
Îਮੁਹੱਲਾ ਵਾਸੀ ਕਮਲ ਸ਼ਰਮਾ, ਰਾਜ ਕੁਮਾਰ, ਅਸ਼ੋਕ ਕੁਮਾਰ ਨੇ ਕਿਹਾ ਕਿ ਬੱਸ ਸਟੈਂਡ ਦੀਆਂ ਸੱਤ ਆਸੇ-ਪਾਸੇ ਦੀਆਂ ਗਲੀਆਂ ਦੀਆਂ 2000 ਦੇ ਕਰੀਬ ਵੋਟਾਂ ਹਨ। ਜੇਕਰ ਜਲਦੀ ਹੀ ਸਾਡੀਆਂ ਗਲੀਆਂ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਸਾਡੇ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ। ਅਸੀਂ ਲੋਕ ਸਭਾ ਦੀਆਂ ਚੋਣਾਂ ’ਚ ਹਿੱਸਾ ਨਹੀਂ ਲਵਾਂਗੇ। ਸਾਡੇ ਵਲੋਂ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ। ਵੋਟਾਂ ਸਮੇਂ ਅਸੀਂ ਮੁਹੱਲਿਆਂ ’ਚ ਕਾਲੀਆਂ ਝੰਡੀਆਂ ਲਗਾਵਾਂਗੇ। ਮੁਹੱਲੇ ’ਚ ਕਿਸੇ ਵੀ ਰਾਜਨੀਤਕ ਲੀਡਰ ਨੂੰ ਵਡ਼ਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਅਸੀਂ ਤਿੰਨ ਸਾਲਾਂ ਤੋਂ ਸਡ਼ਕ ਦਾ ਨਿਰਮਾਣ ਹੋਣ ਦੀ ਉਡੀਕ ਕਰ ਰਹੇ ਹਾਂ। ਇਸ ਮੌਕੇ ਕਮਲਦੀਪ ਬਾਂਸਲ, ਬਲਵਿੰਦਰ ਕੁਮਾਰ, ਜਰਨੈਲ ਸਿੰਘ ਲੱਡੂ, ਰਿਸ਼ੂ, ਰਾਜੂ, ਭਾਰਤੀ ਆਦਿ ਵੀ ਹਾਜ਼ਰ ਸਨ।
®ਕੀ ਕਹਿੰਦੇ ਹਨ ਅਧਿਕਾਰੀ
ਜਦੋਂ ਇਸ ਸਬੰਧ ’ਚ ਨਗਰ ਕੌਂਸਲ ਦੇ ਈ.ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਇਨ੍ਹਾਂ ਗਲੀਆਂ ਦਾ ਨਿਰਮਾਣ ਨਹੀਂ ਕਰਨਾ। ਇਨ੍ਹਾਂ ਗਲੀਆਂ ਦਾ ਨਿਰਮਾਣ ਸੀਵਰੇਜ ਬੋਰਡ ਨੇ ਕਰਨਾ ਹੈ। ਜਦੋਂ ਸੀਵਰੇਜ ਬੋਰਡ ਦੇ ਐੱਸ.ਡੀ.ਓ. ਰਾਜਿੰਦਰ ਕੁਮਾਰ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਗਲੀਆਂ ਦਾ ਨਿਰਮਾਣ ਨਹੀਂ ਹੋ ਸਕਿਆ ਸੀ । ਹੁਣ ਫੰਡ ਆ ਗਿਆ ਹੈ ਕੁਝ ਹੀ ਦਿਨਾਂ ’ਚ ਇਨ੍ਹਾਂ ਗਲੀਆਂ ਦਾ ਨਿਰਮਾਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ।
ਮੋਟਰਸਾਈਕਲ ਸਵਾਰ ਦੀ ਕੁੱਟ-ਮਾਰ ਕਰ ਕੇ ਖੋਹਿਆ ਮੋਬਾਇਲ
NEXT STORY