ਤਪਾ ਮੰਡੀ, (ਸ਼ਾਮ)- ਅੱਜ 1.30 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਧਾਗਾ ਮਿੱਲ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ 3-4 ਮੋਟਰਸਾਈਕਲ ਸਵਾਰਾਂ ਨੇ ਕੁੱਟ-ਮਾਰ ਕਰ ਕੇ ਮੋਬਾਇਲ ਖੋਹ ਕੇ ਫਰਾਰ ਹੋਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਤਪਾ ’ਚ ਜ਼ੇਰੇ ਇਲਾਜ ਕੁਲਵੀਰ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਬਾਜਾਖਾਨਾ ਨੇ ਦੱਸਿਆ ਕਿ ਉਹ ਅਾਪਣੀ ਰਿਸ਼ਤੇਦਾਰੀ ’ਚੋਂ ਮੋਟਰਸਾਈਕਲ ’ਤੇ ਲਹਿਰਾਗਾਗਾ ਤੋਂ ਅਾਪਣੇ ਪਿੰਡ ਜਾ ਰਿਹਾ ਸੀ ਤਾਂ ਧਾਗਾ ਮਿੱਲ ਦੇ ਨਜ਼ਦੀਕ ਮੋਟਰਸਾਈਕਲ ’ਤੇ ਸਵਾਰ 3-4 ਅਣਪਛਾਤੇ ਜੋ ਗਲਤ ਸਾਈਡ ਤੋਂ ਆ ਰਹੇ ਸੀ ਤਾਂ ਮੇਰੇ ਮੋਟਰਸਾਈਕਲ ’ਚ ਪੈਰ ਮਾਰ ਕੇ ਸੁੱਟ ਦਿੱਤਾ ਤਾਂ ਅੱਗੇ ਜਾ ਕੇ ਮੋਟਰਸਾਈਕਲ ਖੰਭੇ ’ਚ ਵੱਜਣ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਅਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਕੁੱਟ-ਮਾਰ ਕਰ ਕੇ ਉਸ ਪਾਸੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਕੁਝ ਰਾਹਗੀਰਾਂ ਨੇ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੂੰ ਇਸ ਦੀ ਸੂਚਨਾ ਦਿੱਤੀ ਜਿਨ੍ਹਾਂ ਉਸ ਨੂੰ ਸਰਕਾਰੀ ਹਸਪਤਾਲ ਤਪਾ ’ਚ ਦਾਖਲ ਕਰਵਾਇਆ ਗਿਆ।
ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY