ਸ਼ੇਰਪੁਰ, (ਅਨੀਸ਼)— ਸੂਬੇ ਅੰਦਰ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਚੋਣ ਕਮਿਸ਼ਨ ਵੱਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸੋਮਵਾਰ ਚੋਣ ਕਮਿਸ਼ਨ ਦੀ ਫਲਾਇੰਗ ਟੀਮ ਵੱਲੋਂ ਕਸਬੇ ਅੰਦਰ ਵੱਖ-ਵੱਖ ਉਮੀਦਵਾਰਾਂ ਵੱਲੋਂ ਕੰਧਾਂ 'ਤੇ ਲਾਏ ਗਏ ਪੋਸਟਰ ਲੁਹਾਏ ਗਏ । ਇਸ ਮੌਕੇ ਟੀਮ ਨੇ ਦੱਸਿਆ ਕਿ ਜੇਕਰ ਕਿਸੇ ਨੇ ਆਪਣੀ ਕੰਧ 'ਤੇ ਪੋਸਟਰ ਲਾਉਣਾ ਹੈ ਤਾਂ ਉਸ ਨੂੰ ਇਕ ਪ੍ਰੋਫਾਰਮਾ ਭਰ ਕੇ ਦੇਣਾ ਪਵੇਗਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਪੋਸਟਰ ਲਾਇਆ ਹੈ। ਚੋਣ ਕਮਿਸ਼ਨ ਦੀ ਸਖਤੀ 'ਤੇ ਲੋਕਾਂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਕੰਧਾਂ ਪੋਸਟਰਾਂ ਨਾਲ ਭਰ ਜਾਂਦੀਆਂ ਹਨ, ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ।
ਟਰੱਕ ਦੀ ਲਪੇਟ 'ਚ ਆਉਣ ਕਾਰਨ ਵਿਦਿਆਰਥਣ ਦੀ ਮੌਤ
NEXT STORY