ਬਠਿੰਡਾ (ਵਰਮਾ) : ਚੋਣਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਉਡਣ ਦਸਤੇ ਵਲੋਂ ਨਾਕੇਬੰਦੀ ਦੌਰਾਨ 27 ਲੱਖ ਦੀ ਨਗਦੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਉਡਣ ਦਸਤੇ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਵਿਚ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਦੋ ਵਿਅਕਤੀਆਂ ਨੂੰ ਚੈਕਿੰਗ ਲਈ ਰੋਕਿਆ ਗਿਆ। ਮੁਲਾਜ਼ਮਾਂ ਵਲੋਂ ਇਕ ਵਿਅਕਤੀ ਤੋਂ 25 ਲੱਖ ਨਗਦੀ ਬਰਾਮਦ ਕੀਤੀ ਹੈ ਜੋ ਪੈਟਰੋਲ ਪੰਪ ਦੀ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਨੇ ਦੱਸਿਆ ਕਿ ਉਹ ਬੈਂਕ ਬੰਦ ਹੋਣ ਕਾਰਨ ਦੂਸਰੀ ਬੈਂਕ ਵਿਚ ਨਗਦੀ ਲਿਜਾ ਰਿਹਾ ਸੀ ।
ਇਸ ਤੋਂ ਇਲਾਵਾ ਇਕ ਕਿਸਾਨ ਪਾਸੋਂ 1 ਲੱਖ 97 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਤਫ਼ਤੀਸ਼ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ 50 ਹਜ਼ਾਰ ਤੋਂ ਘੱਟ ਰਾਸ਼ੀ ਹੀ ਲਿਜਾ ਸਕਦੇ ਹਨ। ਉਨ੍ਹਾਂ ਲੋਕਾਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾਂ ਕਰਨ ਵੀ ਅਪੀਲ ਕੀਤੀ।
ਬਠਿੰਡਾ 'ਚ ਵਾਪਰੀ ਵਾਰਦਾਤ: ਦਿਨ-ਦਿਹਾੜੇ 2 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
NEXT STORY