ਕੋਟ ਈਸੇ ਖਾਂ, (ਗਾਂਧੀ, ਗਰੋਵਰ)- ਕਸਬਾ ਕੋਟ ਈਸੇ ਖਾਂ ਦੀ ਦਾਣਾ ਮੰਡੀ ’ਚ ਅਨਾਜ ਮੰਡੀ ਮਜ਼ਦੂਰ ਯੂਨੀਅਨ ਵੱਲੋਂ ਜ਼ਿਮੀਂਦਾਰਾਂ ਵੱਲੋਂ ਲਿਆਂਦੇ ਗਏ ਗਿੱਲੇ ਝੋਨੇ ਨੂੰ ਸੁਕਾਉਣ ਲਈ ਕੋਈ ਮਜ਼ਦੂਰੀ ਨਾ ਮਿਲਣ ਦੇ ਰੋਸ ਵਜੋਂ ਮੰਡੀ ਦਾ ਗੇਟ ਬੰਦ ਕਰ ਕੇ ਧਰਨਾ ਲਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਬਲਵੀਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਜਿੰਮੀਦਾਰ ਮੰਡੀ ’ਚ 25-26 ਨਮੀਂ ਵਾਲਾ ਝੋਨਾ ਲਿਆ ਰਹੇ ਹਨ ਜਦਕਿ 17 ਨਮੀ ਵਾਲਾ ਝੋਨਾ ਹੀ ਤੁਲਦਾ ਹੈ। ਉਸ ਗਿੱਲੇ ਝੋਨੇ ਨੂੰ ਸੁਕਾਉਣ ਲਈ ਮਜ਼ਦੂਰਾਂ ਅਤੇ ਲੇਬਰ ਵੱਲੋਂ ਉਸ ਨੂੰ ਮੰਡੀ ’ਚ ਖਿਲਾਰਨਾ ਪੈਂਦਾ ਹੈ, ਜਿਸਦੀ ਕਿ ਮਜ਼ਦੂਰਾਂ ਨੂੰ ਇਸ ਕੰਮ ਦੀ ਕੋਈ ਲੇਬਰ ਅਲੱਗ ਤੋਂ ਨਹੀਂ ਦਿੱਤੀ ਜਾਂਦੀ, ਜਦ ਕਿ ਮੋਗਾ ਮੰਡੀ ’ਚ ਮਜ਼ਦੂਰਾਂ ਨੂੰ ਇਸ ਕੰਮ ਲਈ ਅਲੱਗ ਤੋਂ 5 ਰੁਪਏ ਪ੍ਰਤੀ ਗੱਟਾ ਦਿੱਤਾ ਜਾਂਦਾ ਹੈ।
ਇਸ ਦੇ ਰੋਸ ਵਜੋਂ ਹੀ ਅੱਜ ਮੰਡੀ ਦਾ ਪਹਿਲਾ ਗੇਟ ਬੰਦ ਕਰਕੇ ਧਰਨਾ ਲਾਇਆ ਗਿਆ ਹੈ ਤਾਂ ਜੋ ਮਜ਼ਦੂਰਾਂ ਨੂੰ ਗਿੱਲਾ ਝੋਨਾ ਸੁਕਾਉਣ ਲਈ ਬਣਦੀ ਲੇਬਰ ਦਿੱਤੀ ਜਾਵੇ। ਧਰਨੇ ਦਾ ਪਤਾ ਲੱਗਦਿਆਂ ਹੀ ਮਾਰਕੀਟ ਕਮੇਟੀ ਦੇ ਸੈਕਟਰੀ ਵਜ਼ੀਰ ਸਿੰਘ ਅਤੇ ਕੁਝ ਆਡ਼੍ਹਤੀਆਂ ਨੇ ਆ ਕੇ ਮਜ਼ਦੂਰ ਯੂਨੀਅਨ ਨੂੰ ਦਫਤਰ ’ਚ ਆ ਕੇ ਗੱਲਬਾਤ ਕਰਨ ਲਈ ਕਿਹਾ ਅਤੇ ਮੰਡੀ ਦਾ ਗੇਟ ਖੁੱਲ੍ਹਵਾਇਆ। ਇਸ ਮੌਕੇ ਵਿਜੈ ਕੁਮਾਰ, ਬਲਦੇਵ ਸਿੰਘ, ਗੁਰਮੁਖ ਸਿੰਘ, ਕਾਲੂ, ਜੀਤਾ, ਤੀਰਥ, ਜੱਸਾ, ਸੇਵਾ ਸਿੰਘ, ਚੰਨਾ ਸਿੰਘ, ਛਿੰਦੂ, ਕਾਕਾ, ਪ੍ਰਵੀਨ, ਗੁਲਸ਼ਨ ਆਦਿ ਮਜ਼ਦੂਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।
ਛੱਪੜਾਂ ਦੇ ਪਾਣੀ ਦੀ ਨਿਕਾਸੀ ਦਾ 250 ਤੋਂ ਵੱਧ ਪਿੰਡਾਂ ’ਚ ਨਹੀਂ ਕੋਈ ਹੱਲ
NEXT STORY