ਬਾਘਾ ਪੁਰਾਣਾ,(ਰਾਕੇਸ਼) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਪੱਤਰਕਾਰਾਂ 'ਚ ਅੱਜ ਉਸ ਵੇਲੇ ਰੋਸ ਫੈਲ ਗਿਆ, ਜਦ ਗਾਂਧੀ ਪੈਲੇਸ ਅੰਦਰ ਕਵਰੇਜ ਕਰਨ ਲਈ ਬੂਥ ਅੰਦਰ ਵੜੇ ਪੱਤਰਕਾਰਾਂ ਨੂੰ ਬਾਦਲ ਦੀ ਸਕਿਓਰਟੀ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰ ਬਾਹਰ ਹਾਲ 'ਚ ਆ ਗਏ। ਇਸ ਦੌਰਾਨ ਪੱਤਰਕਾਰਾਂ ਵਲੋਂ ਇਸ ਘਟਨਾ ਦਾ ਵਿਰੋਧ ਕੀਤਾ ਗਿਆ। ਦੋ ਘੰਟੇ ਰੋਸ ਤੋਂ ਬਾਅਦ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਜਥੇਦਾਰ ਤੀਰਥ ਸਿੰਘ ਮਾਹਲਾ, ਬਾਲ ਕ੍ਰਿਸ਼ਨ ਬਾਲੀ, ਰਾਜਵੰਤ ਸਿੰਘ ਮਾਹਲਾ ਨੇ ਵਰਕਰਾਂ ਨਾਲ ਵੱਖ-ਵੱਖ ਬੂਥਾਂ ਅੰਦਰ ਮੀਟਿੰਗ ਕਰ ਰਹੇ ਸੁਖਬੀਰ ਸਿੰਘ ਬਾਦਲ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ। ਜਿਸ ਤੋਂ ਬਾਅਦ ਬਾਦਲ ਨੂੰ ਪੱਤਰਕਾਰਾਂ ਨੇ ਵਾਪਰੀ ਘਟਨਾ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਬਾਦਲ ਨੇ ਕਿਹਾ ਕਿ ਧੱਕੇ ਤਾਂ ਮੈਨੂੰ ਵੀ ਪੈਂਦੇ ਹਨ ਪਰ ਸਕਿਓਰਟੀ ਵਾਲੇ ਮਾਮਲੇ ਪ੍ਰਤੀ ਅੱਗੇ ਤੋਂ ਪੱਤਰਕਾਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗਾ।
ਲੁਟੇਰਿਆਂ ਨੇ ਵਿਅਕਤੀ ਨਾਲ ਕੁੱਟਮਾਰ ਕਰ ਖੋਹੇ ਲੱਖਾਂ ਰੁਪਏ
NEXT STORY