ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਖੱਤਰਪੱਤੀ 'ਚ ਰਹਿੰਦੇ ਇਕ ਪਰਿਵਾਰ 'ਚ ਪਤਨੀ ਵਲੋਂ ਪਤੀ ਦੀ ਬਾਂਹ 'ਤੇ ਕਥਿਤ ਤੌਰ 'ਤੇ ਕੈਂਚੀ ਮਾਰਕੇ ਗੰਭੀਰ ਰੂਪ 'ਚ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ 'ਚ ਜ਼ੇਰੇ ਇਲਾਜ਼ ਗਗਨਦੀਪ ਵਰਮਾ ਪੁੱਤਰ ਖਜਾਨ ਚੰਦ ਨੇ ਦੱਸਿਆ ਕਿ ਉਹ ਐੱਚ.ਡੀ.ਐੱਫ਼.ਸੀ ਬੈਂਕ ਬ੍ਰਾਂਚ ਤਪਾ 'ਚ ਬਤੌਰ ਫ਼ੀਲਡ ਦਾ ਕੰਮ ਕਰਦਾ ਹੈ। ਜਦ ਉਹ ਡਿਊਟੀ ਤੋਂ ਵਾਪਸ ਆਇਆ ਤਾਂ ਉਸ ਨੇ ਅਪਣੀ ਪਤਨੀ ਨੂੰ ਮਾਤਾ-ਪਿਤਾ ਨੂੰ ਰੋਟੀ ਦੇਣ ਲਈ ਕਿਹਾ ਤਾਂ ਇਸ ਗੱਲ ਨੂੰ ਲੈ ਕੇ ਪਤਨੀ-ਪਤਨੀ 'ਚ ਝਗੜਾ ਹੋ ਗਿਆ। ਪਤਨੀ ਨੇ ਪਹਿਲਾਂ ਉਸ ਦੇ ਮੂੰਹ 'ਤੇ ਥੱਪੜ ਮਾਰਿਆਂ ਤੇ ਫਿਰ ਹੱਥ 'ਚ ਫੜੀ ਕੈਂਚੀ ਉਂਗਲੀਆਂ 'ਤੇ ਮਾਰੀ। ਇਸੇ ਦੌਰਾਨ ਜਦੋਂ ਉਹ ਕੈਂਚੀ ਢਿੱਡ 'ਚ ਮਾਰਨ ਲੱਗੀ ਤਾਂ ਉਸ ਨੇ ਆਪਣੀ ਬਾਂਹ ਅੱਗੇ ਕਰ ਲਈ ਤਾਂ ਬਾਂਹ 'ਚ ਕੈਂਚੀ ਲੱਗਣ ਕਾਰਨ ਡੂੰਘਾ ਜ਼ਖ਼ਮ ਹੋ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਗੁਆਂਢੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਇਕੱਤਰ ਹੋ ਗਏ, ਜਿਨ੍ਹਾਂ ਨੇ ਤਪਾ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ
ਇਸ ਸਬੰਧੀ ਸੂਚਨਾ ਮਿਲਦਿਆਂ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਤੇ ਉਸ ਦੀ ਪਤਨੀ ਨੂੰ ਨਾਲ ਲੈ ਗਏ। ਪੀੜਤ ਗਗਨਦੀਪ ਵਰਮਾ ਨੇ ਦੱਸਿਆ ਕਿ ਉਸ ਦਾ 2 ਸਾਲ ਪਹਿਲਾਂ ਅੰਤਰਜਾਤੀ ਵਿਆਹ ਹੋਇਆ ਸੀ ਅਤੇ ਅਕਸਰ ਪਤੀ-ਪਤਨੀ 'ਚ ਝਗੜਾ ਚੱਲਦਾ ਰਹਿੰਦਾ ਸੀ। ਕੁਝ ਮਹੀਨੇ ਪਹਿਲਾਂ ਪਤਨੀ ਪੇਕੇ ਚਲੀ ਗਈ ਸੀ ਤਾਂ ਪਤਵੰਤਿਆਂ ਨੇ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾਇਆ ਸੀ। ਜਦ ਮਾਮਲੇ ਸੰਬੰਧੀ ਜਾਂਚ ਅਧਿਕਾਰੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਵਲੋਂ ਜੋ ਰਿਪੋਰਟ ਦਿੱਤੀ ਜਾਵੇਗੀ ਉਸ 'ਤੇ ਪੁਲਸ ਕਾਰਵਾਈ ਕਰ ਦਿੱਤੀ ਜਾਵੇਗੀ।
ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਚਾਲਕ ਦੀ ਮੌਤ, ਇਕ ਗੰਭੀਰ ਜ਼ਖ਼ਮੀ
NEXT STORY