ਲੁਧਿਆਣਾ (ਰਿਸ਼ੀ)-ਨਾਲੀ ਮੁਹੱਲੇ ’ਚ ਇਕ ਨੌਜਵਾਨ ਦਾ ਉਸ ਦੇ ਨਾਲ ਕਾਰ ’ਚ ਘੁੰਮ ਕੇ ਆਏ 2 ਦੋਸਤਾਂ ਨੇ ਹੀ ਗਰਦਨ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸਾਰੀ ਘਟਨਾ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਤਲ ਦਾ ਕੇਸ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਵਾਰਦਾਤ ’ਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ, ਜਦੋਂਕਿ ਇਸ ਗੱਲ ਦੀ ਪੁਲਸ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ।
ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ ਉਰਫ਼ ਪੁੰਨੂ (27) ਨਿਵਾਸੀ ਨਾਲੀ ਮੁਹੱਲਾ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੰਗਲਵਾਰ ਨੂੰ ਅਭਿਸ਼ੇਕ ਆਪਣੇ ਦੋਸਤ ਅਮਿਤ ਅਤੇ ਇਕ ਅਣਪਛਾਤੇ ਨਾਲ ਕਾਰ ’ਚ ਘੁੰਮਣ ਲਈ ਗਿਆ ਸੀ, ਜਿਥੇ ਸਾਰਿਆਂ ਨੇ ਇਕੱਠੇ ਸ਼ਰਾਬ ਪੀਤੀ। ਇਸ ਤੋਂ ਬਾਅਦ ਦੇਰ ਰਾਤ ਲਗਭਗ 12.30 ਵਜੇ ਜਦੋਂ ਵਾਪਸ ਆਏ ਤਾਂ ਕਿਸੇ ਗੱਲ ਕਰ ਕੇ ਆਪਸ ’ਚ ਗਾਲੀ-ਗਲੋਚ ਕਰਨ ਲੱਗ ਪਏ ਅਤੇ ਇਸੇ ਦੌਰਾਨ ਝਗੜਾ ਹੋ ਗਿਆ।
ਇਹ ਵੀ ਪੜ੍ਹੋ : ਦੇਸ਼ 'ਚ ਡੇਂਗੂ ਨਾਲ ਹੋਣ ਵਾਲੀ ਮੌਤ ਦਰ 3.3 ਫ਼ੀਸਦੀ ਤੋਂ ਘੱਟ ਕੇ 0.1 ਫ਼ੀਸਦੀ ਹੋਈ : ਜੇ.ਪੀ. ਨੱਡਾ
ਖ਼ੁਦ ਦਰਵਾਜ਼ਾ ਖੜਕਾ ਕੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਬਾਹਰ
ਪੁਲਸ ਮੁਤਾਬਕ ਕਾਤਲ ਇਸ ਕਦਰ ਸ਼ਾਤਰ ਸਨ ਕਿ ਅਭਿਸ਼ੇਕ ਦਾ ਕਤਲ ਕਰਨ ਤੋਂ ਬਾਅਦ ਕਿਸੇ ਨੂੰ ਉਨ੍ਹਾਂ ’ਤੇ ਸ਼ੱਕ ਨਾ ਹੋਵੇ, ਖੁਦ ਹੀ ਉਸ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਪਰਿਵਾਰ ਵਾਲਿਆਂ ਨੂੰ ਬਾਹਰ ਬੁਲਾਇਆ ਅਤੇ ਕਿਸੇ ਹੋਰ ਵੱਲੋਂ ਉਸ ਦੇ ਹਮਲਾ ਕਰ ਕੇ ਫਰਾਰ ਹੋਣ ਦੀ ਗੱਲ ਕਹੀ, ਜਿਸ ਤੋਂ ਬਾਅਦ ਜਾਂਚ ਦੌਰਾਨ ਜਦੋਂ ਪੁਲਸ ਨੇ ਫੁਟੇਜ ਚੈੱਕ ਕੀਤੀ ਤਾਂ ਸੱਚ ਸਾਹਮਣੇ ਆਇਆ।
3 ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ
ਸਿਵਲ ਹਸਪਤਾਲ ਦੇ 3 ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ, ਜਿਸ ਵਿਚ ਡਾ. ਚਰਨਕਮਲ, ਡਾ. ਸੁਖਜਿੰਦਰ ਕੌਰ, ਡਾ. ਮੰਜੂ ਨਾਹਰ ਸ਼ਾਮਲ ਸਨ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਚਾਕੂ ਨਾਲ ਇਕ ਹੀ ਵਾਰ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਰੀਬ ਕਿਸਾਨ ਦੀਆਂ ਸੜ ਗਈਆਂ 40 ਭੇਡਾਂ, ਪੰਜਾਬ ਸਰਕਾਰ ਨੇ ਦਿੱਤੀ 8 ਲੱਖ 30 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ
NEXT STORY