ਫਿਰੋਜ਼ਪੁਰ (ਮਲਹੋਤਰਾ) : ਖੁਸ਼ੀਆਂ ਦਾ ਤਿਓਹਾਰ ਦੀਵਾਲੀ ਰਿਸ਼ੀ ਕਲੋਨੀ ਦੇ ਪਰਿਵਾਰ ਲਈ ਵੱਡਾ ਦੁੱਖ ਲੈ ਕੇ ਆਇਆ ਅਤੇ ਇਸ ਪਰਿਵਾਰ ਦਾ ਚਿਰਾਗ ਇਕ ਸੜਕ ਹਾਦਸੇ ਕਾਰਨ ਸਦਾ ਲਈ ਬੁਝ ਗਿਆ। ਹਾਦਸਾ ਕੈਂਟ ਦੇ ਵਾਲਮੀਕ ਮੰਦਰ ਕੋਲ ਸ਼ਨੀਵਾਰ ਰਾਤ ਨੂੰ ਵਾਪਰਿਆ। ਵਿਜੈ ਵਾਸੀ ਰਿਸ਼ੀ ਕਲੋਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਭਰਾ ਸੰਜੈ ਉਰਫ ਬੰਟੀ ਮੇਨ ਰੋਡ ਕੈਂਟ ਤੋਂ ਆ ਰਿਹਾ ਸੀ, ਜਦ ਉਹ ਵਾਲਮੀਕ ਮੰਦਰ ਦੇ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਮਿਲਟਰੀ ਟਰੱਕ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ : ਪਿਸਤੌਲ ਦਿਖਾ ਕੇ ਖੋਹੇ ਮੋਬਾਇਲ ਤੇ ਸਕੂਟਰੀ, ਆਪਣਾ ਫ਼ੋਨ ਉੱਥੇ ਹੀ ਛੱਡ ਲੁਟੇਰੇ ਹੋਏ ਫਰਾਰ
ਇਲਾਜ ਦੇ ਲਈ ਸੰਜੈ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਕੈਂਟ ਦੇ ਏ.ਐੱਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਮਿਲਟਰੀ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ, ਖੇਡ-ਖੇਡ 'ਚ 3 ਮਾਸੂਮਾਂ ਨਾਲ ਵਾਪਰਿਆ ਭਾਣਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਜ਼ੀ ਇਮੀਗ੍ਰੇਸ਼ਨ ਕੰਪਨੀ ਚੱਲਾ ਰਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ, ਕੇਸ ਦਰਜ
NEXT STORY