ਹੁਸ਼ਿਆਰਪੁਰ: ਕਹਿੰਦੇ ਨੇ ਕਿ ਕਦੋਂ ਕਿਸ ਦੀ ਕਿਸਮਤ ਪਲਟ ਜਾਵੇ, ਇਸ ਬਾਰੇ ਕੋਈ ਨਹੀਂ ਜਾਣਦਾ। ਅਜਿਹਾ ਹੀ ਹੋਇਆ ਹੁਸ਼ਿਆਰਪੁਰ ਦੇ 68 ਸਾਲਾ ਬੰਦੇ ਦੇ ਨਾਲ, ਜਿਸ ਦੀ 6 ਕਰੋੜ ਰੁਪਏ ਦੀ ਲਾਟਰੀ ਨਿਕਲ ਆਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼! ਸ੍ਰੀ ਹੇਮਕੁੰਟ ਐਕਸਪ੍ਰੈੱਸ ਦੇ ਯਾਤਰੀਆਂ ਨਾਲ ਹੋ ਜਾਣੀ ਸੀ ਅਣਹੋਣੀ
ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਬਜ਼ੁਰਗ ਤਰਸੇਮ ਲਾਲ ਦਾ ਵਿਸਾਖੀ ਬੰਪਰ ਨਿਕਲਿਆ ਹੈ। ਮੀਡੀਆ ਦੇ ਰੂਬਰੂ ਹੁੰਦਿਆਂ ਤਰਸੇਮ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਇਕ ਨਾ ਇਕ ਦਿਨ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਤਰਸੇਮ ਨੇ ਦੱਸਿਆ ਕਿ ਇਸੇ ਭਰੋਸੇ ਨਾਲ ਉਸ ਨੇ ਵਿਸਾਖੀ ਬੰਪਰ ਲਿਆ ਸੀ ਤੇ 2 ਘੰਟੇ ਬਾਅਦ ਹੀ ਇਨਾਮ ਦਾ ਐਲਾਨ ਹੋ ਗਿਆ। ਨਤੀਜੇ ਵੇਖ ਕੇ ਉਸ ਨੂੰ ਪਤਾ ਲੱਗਿਆ ਕਿ ਆਖ਼ਰਕਾਰ ਉਸ ਦੀ ਕਿਸਮਤ ਚਮਕ ਗਈ ਹੈ ਤੇ ਉਹ ਕਰੋੜਪਤੀ ਬਣ ਗਿਆ। ਤਰਸੇਮ ਲਾਲ ਦਾ ਕਹਿਣਾ ਹੈ ਕਿ ਉਹ ਅਜੇ ਤਾਂ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ, ਇਸ ਲਈ ਇਨ੍ਹਾਂ ਪੈਸਿਆਂ ਨਾਲ ਆਪਣਾ ਘਰ ਲਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab : ਹੱਥ ਦੀਆਂ ਚਾਰ ਉਂਗਲਾ ਕੱਟ ਕੇ ਸ਼ਿਵਲਿੰਗ ਨੂੰ ਕੀਤੀਆਂ ਭੇਟ
NEXT STORY