ਚੰਡੀਗਡ਼੍ਹ, (ਰੋਹਿਲਾ)- ਨਵੰਬਰ ਵਿਚ ਪਏ ਸਰਦੀਆਂ ਦੇ ਪਹਿਲੇ ਮੀਂਹ ਨੇ ਸੱਤ ਸਾਲਾਂ ਦਾ ਰਿਕਾਰਡ ਤੋਡ਼ ਦਿੱਤਾ। ਸ਼ਨੀਵਾਰ ਨੂੰ ਚੰਡੀਗਡ਼੍ਹ ਵਿਚ 3.1 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। ਸਰਦੀਆਂ ਦੇ ਪਹਿਲੇ ਮੀਂਹ ਦੇ ਦਸਤਕ ਦਿੰਦਿਅਾਂ ਹੀ ਚੰਡੀਗਡ਼੍ਹ ਦੇ ਤਾਪਮਾਨ ਵਿਚ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਿਸ ਕਾਰਨ ਸ਼ਹਿਰ ਦਾ ਤਾਪਮਾਨ 25. 5 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ, ਜੋ ਕਿ ਸ਼ੁੱਕਰਵਾਰ ਨੂੰ 29. 8 ਡਿਗਰੀ ਸੈਲਸੀਅਸ ਸੀ। ਉਥੇ ਹੀ ਘੱਟ ਤੋਂ ਘੱਟ ਤਾਪਮਾਨ 17.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਸਣਯੋਗ ਹੈ ਕਿ ਨਵੰਬਰ ਵਿਚ ਹਲਕੀ ਬੂੰਦਾਬਾਂਦੀ ਦੇ ਨਾਲ ਹੀ ਠੰਡ ਸ਼ੁਰੂ ਹੋ ਜਾਂਦੀ ਹੈ। ਇਸ ਸਾਲ ਪਿਛਲੇ 4 ਸਾਲਾਂ ਦੇ ਮੁਕਾਬਲੇ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ 4 ਵਜੇ ਤੋਂ ਹੀ ਮੀਂਹ ਸ਼ੁਰੂ ਹੋ ਗਿਆ ਸੀ ਤੇ ਫਿਰ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਪਿਅਾ ਹੈ ਪਰ ਐਤਵਾਰ ਤੋਂ ਅਾਸਮਾਨ ਸਾਫ਼ ਰਹੇਗਾ।
ਦੀਵਾਲੀ ’ਤੇ ਵਿਸ਼ੇਸ਼ ਸਪਲੀਮੈਂਟ
ਬੰਦੀਛੋੜ ਦਿਵਸ ਤੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ’ਤੇ ਸਾਡੇ ਪ੍ਰਤੀਨਿਧੀ ਸੋਮ ਵੱਲੋਂ ਗਾਇਕੀ ਵਿਸ਼ੇਸ਼ ਸਪਲੀਮੈਂਟ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਸਪਲੀਮੈਂਟ ਵਿਚ ਛਪਣਯੋਗ ਸਮੱਗਰੀ ਤੇ ਇਸ਼ਿਤਹਾਰ ਦੇਣ ਲਈ ਸੰਪਰਕ ਕਰੋ : ਮੋਬਾਇਲ 90418-90895, 76967-09100
ਜੂਆ ਖੇਡਦੇ 14 ਗ੍ਰਿਫਤਾਰ ਬਰਾਮਦ ਹੋਏ 36830 ਰੁਪਏ
NEXT STORY