ਬਨੂੜ, (ਗੁਰਪਾਲ)- ਥਾਣਾ ਬਨੂੜ ਦੀ ਪੁਲਸ ਨੇ ਇਕ ਅਨਾਥ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਬਨੂੜ ਅਧੀਨ ਪੈਂਦੇ ਇਕ ਪਿੰਡ ਦੀ ਵਿਆਹੁਤਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਤਿੰਨ ਭੈਣਾਂ ਹਨ। ਉਸ ਦੇ ਮਾਤਾ-ਪਿਤਾ ਨਾ ਹੋਣ ਕਰ ਕੇ ਉਸ ਦੀ ਛੋਟੀ ਨਾਬਾਲਗ ਭੈਣ ਉਸ ਕੋਲ ਹੀ ਰਹਿੰਦੀ ਹੈ। ਬੀਤੇ ਦਿਨ ਉਹ ਆਪਣੇ ਪਤੀ ਨਾਲ ਮਿਹਨਤ-ਮਜ਼ਦੂਰੀ ਕਰਨ ਲਈ ਖੇਤਾਂ ਵਿਚ ਗਈ ਹੋਈ ਸੀ। ਸ਼ਾਮ ਨੂੰ ਆ ਕੇ ਦੇਖਿਆ ਤਾਂ ਉਸ ਦੀ ਛੋਟੀ ਭੈਣ ਘਰ ਵਿਚ ਨਹੀਂ ਸੀ। ਜਦੋਂ ਉਹ ਆਪਣੇ ਜੇਠ ਦੇ ਘਰ ਗਈ ਤਾਂ ਦੇਖਿਆ ਕਿ ਉਹ ਮੇਰੀ ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਦੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਥਿਆਰਬੰਦ ਲੁਟੇਰੇ ਠੇਕੇ ਤੋਂ ਨਕਦੀ ਲੁੱਟ ਕੇ ਫਰਾਰ
NEXT STORY